Daily Suraj

ਪੰਜਾਬੀ

ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਵਕੀਲਾਂ ਤੇ ਸਾਬਕਾ ਸਿੱਖ ਜੱਜਾਂ ਦੀ ਅਹਿਮ ਮੀਟਿੰਗ

17 May, 2025 09:17 PM

ਚੰਡੀਗੜ੍ਹ : ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਬਕਾ ਜੱਜ ਸਾਹਿਬਾਨ ਤੇ ਸੀਨੀਅਰ ਵਕੀਲ ਸਾਹਿਬਾਨ ਨਾਲ ਦਫ਼ਤਰ, ਸਬ-ਆਫਿਸ ਸ਼੍ਰੋਮਣੀ ਗੁ: ਪ੍ਰ: ਕਮੇਟੀ, ਕੋਠੀ ਨੰਬਰ 30, ਸੈਕਟਰ-5ਏ, ਚੰਡੀਗੜ੍ਹ ਵਿਖੇ ਇਕੱਤਰਤਾ ਕੀਤੀ ਗਈ। ਇੱਕਤਰਤਾ ਤੋਂ ਬਾਅਦ SGPC ਪ੍ਰਧਾਨ  ਨੇ ਪ੍ਰੈੱਸ ਕਾਨਫ਼ਰੰਸ ਨੂੰ ਸਬੋਧਨ ਕੀਤਾ। ਉਨ੍ਹਾਂ ਬੰਦੀ ਸਿੰਘਾਂ ਤੇ ਖਾਸ ਕਰਕੇ ਬਲਵੰਤ ਸਿੰਘ ਰਾਜੋਆਣਾ ਅਤੇ ਬਾਕੀ ਕੇਸਾਂ ਬਾਰੇ ਸਮੀਖਿਆ ਹੋਈ ਹੈ। ਸਾਰਿਆਂ ਨੇ ਰਿਹਾਈ ਉੱਤੇ ਜ਼ੋਰ ਦਿੱਤਾ, ਅਤੇ ਕਿਹਾ ਕਿ ਸਰਕਾਰ ਅੱਗੇ ਝੁੱਕ ਕੇ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ, ਦੇਖਣਾ ਚਾਹੀਦਾ ਸਰਕਾਰ ਇਸ ਤੇ ਆਪਣਾ ਪੱਖ ਦਿੰਦੀ ਹੈ, 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦੀ ਸਿੰਘ ਬੰਦ ਹਨ। 

ਇਹ ਵੀ ਫੈਸਲਾ ਲਿਆ ਜਾਵੇ ਕਿ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਜਾਵੇ। ਰਾਜਪਾਲ ਨਾਲ ਮਿਲ ਕੇ ਉਹ ਪਟੀਸ਼ਨ ਰਾਸ਼ਟਰਪਤੀ ਨਾਂਅ ਸੌਂਪੀ ਜਾਵੇਗੀ। ਇੱਕ ਸਾਂਝਾ ਵਫਦ ਮੁਲਾਕਾਤ ਕਰਨ ਜਾਵੇਗਾ। ਧਾਰਮਿਕ, ਸਮਾਜਿਕ ਜਥੇਬੰਦੀਆ ਦੀ ਮੀਟਿੰਗ ਤੇਜਾ ਸੁਮੰਦਰੀ ਹਾਲ ਵਿੱਚ ਜਲਦ ਕਰਾਂਗੇ । 

#BalwantSinghRajona #RajonaRelease #LegalBattle #AdvocatesMeeting #SikhJudges #PunjabNews #JusticeForRajona #LegalUpdate


Posted By: Daily Suraj Bureau

Latest News