ਐਮਰਜੈਂਸੀ ਲੈਂਡਿੰਗ ਹਾਦਸਾ ਮੈਕਸਿਕੋ ਵਿੱਚ: ਜਹਾਜ਼ ਟਕਰਾਇਆ, 7 ਮਰੇ, 3 ਗੁੰਮ
ਮੈਕਸੀਕੋ (Mexico) ਵਿੱਚ ਸੋਮਵਾਰ ਨੂੰ ਇੱਕ ਛੋਟਾ ਜਹਾਜ਼ ਐਮਰਜੈਂਸੀ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ। ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲਾਪਤਾ ਹਨ। ਪ੍ਰਾਈਵੇਟ ਜੈੱਟ ਅਕਾਪੁਲਕੋ ਤੋਂ ਟੋਲੁਕਾ ਹਵਾਈ ਅੱਡੇ ਵੱਲ ਉਡਾਣ ਭਰ ਰਿਹਾ ਸੀ ਕਿ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਸੈਨ ਮਾਟੇਓ ਐਟੇਨਕੋ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਜਹਾਜ਼ ਨੇ ਫੁੱਟਬਾਲ ਦੇ ਮੈਦਾਨ ‘ਤੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਨੇੜਲੇ ਫੈਕਟਰੀ ਦੀ ਧਾਤ ਦੀ ਛੱਤ ਨਾਲ ਟਕਰਾ ਗਿਆ, ਜਿਸ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਇਲਾਕੇ ਦੇ ਲਗਭਗ 130 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਸ਼ੁਰੂਆਤੀ ਰਿਪੋਰਟਾਂ ਇੰਜਣ ਫੇਲ੍ਹ ਹੋਣ ਦਾ ਸੰਕੇਤ ਦਿੰਦੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਪ੍ਰਾਈਵੇਟ ਜੈੱਟ ਵਿੱਚ ਅੱਠ ਯਾਤਰੀ ਅਤੇ ਦੋ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਪੀੜਤਾਂ ਦੀ ਭਾਲ ਜਾਰੀ ਹੈ।
Posted By: Daily Suraj Bureau