Daily Suraj

ਪੰਜਾਬੀ

ਸ੍ਰੀ ਗੁਰੂ ਰਵਿਦਾਸ ਭਵਨ ਸੀਮਧਾਰੀ ਗ੍ਰੀਸ ਵਿਖੇ ਸਤਿਗੁਰ ਰਵਿਦਾਸ ਜੀ ਅਤੇ ਡਾ ਭੀਮ ਰਾਓ ਜੀਦੇ ਮਿਸ਼ਨ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ

18 Aug, 2026 02:51 PM

ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਸਤਿ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਭਾਰਤ ਰਤਨ ਤੇ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਡਕਰ ਸਾਹਿਬ ਜੀ ਦੇ ਮਿਸ਼ਨ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਭਵਨ ਸੀਮਧਾਰੀ ਗ੍ਰੀਸ ਦੀ ਪ੍ਰਬੰਧਕ ਕਮੇਟੀ ਵੱਲੋਂ ਚੇਤਨਾ ਸਮਾਗਮ ਕਰਵਾਇਆ ਗਿਆ ਸਾਹਿਬ ਸ੍ਰੀ ਪਵਿੱਤਰ ਅੰਮ੍ਰਿਤ ਬਾਣੀ ਦੇ ਜਾਪ ਦੇ ਭੋਗ ਪਾਏ ਗਏ ਉਪਰੰਤ ਮਿਸ਼ਨਰੀ ਗਾਇਕ ਰਾਜ ਦਦਰਾਲ ਵਲੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਉਚਾਰਨ ਕੀਤੇ ਸ਼ਬਦ ਮੋਹਿ ਨਾ ਬਿਸਾਰਹੁ ਮੈਂ,ਮੇਰਾ ਜਨ ਤੇਰਾ ਤੋਂ ਲਗਾਤਾਰ ਆਪਣੇ ”ਖੁਸ਼ੀਆਂ ਵੰਡਦੇ ਸੰਗਤਾਂ ਨੂੰ ਕਾਸ਼ੀ ਵਾਲੇ ਗੁਰੂ ਮਹਾਰਾਜ”ਸਾਨੂੰ ਆਸਰਾ ਗੁਰੂ ਜੀ ਤੇਰਾ ਤਾਹੀਓ ਮੰਨ ਡੋਲਦਾ ਨਹੀਂ,ਉਨ੍ਹਾਂ ਤੇ ਕਿਰਪਾ ਹੋ ਗਈ ਏ ਜੀ ਮੇਰੇ ਸਤਿਗੁਰ ਪਿਆਰੇ ਦੀ,ਜਿਨ੍ਹਾਂ ਲਿਖ ਦਿੱਤਾ ਸੰਵਿਧਾਨ ਦੇਸ਼ ਦਾ ਐਵੇ ਨਹੀਂ ਲੋਕੀ ਮੰਨਦੇ ਅਨੇਕਾਂ ਕ੍ਰਾਂਤੀਕਾਰੀ ਗੀਤਾਂ ਨਾਲ ਹਾਜਰੀ ਲਗਵਾਈ ਅਖੀਰ ਵਿਚ ਗੁਰੂ ਸਾਹਿਬ ਜੀ ਦੀ”ਆਰਤੀ ਦਾ ਗਾਇਨ ਕਰਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਸ੍ਰੀ ਬਾਵਾ ਜੀ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਖੀਰ ਵਿੱਚ ਮੰਚ ਸੰਚਾਲਕ ਪ੍ਰਸਿੱਧ ਗੀਤਕਾਰ ਤਰਲੋਚਨ ਤੋਚੀ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਮੇਟੀ ਪ੍ਰਧਾਨ ਸੰਤੋਖ ਰਾਮ,ਵਾਇਸ ਪ੍ਰਧਾਨ ਮੰਗਲ ਸਿੰਘ ਮੰਗਾ ਪ੍ਰਸਿੱਧ ਗੀਤ ਬਿੱਲਾ ਬੰਸੀਆਂ ਵਾਲਾ ਵਲੋਂ ਗਾਇਕ ਰਾਜ ਦਦਰਾਲ, ਮੋਹਿਤ ਦਦਰਾਲ ਤੇ ਦਾਨੀ ਸੰਗਤ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਨਰਿੰਦਰ ਕੁਮਾਰ ਨਿੰਦੀ,ਨਿੰਦਰ ਥੀਵਾ, ਬਾਬਾ ਬਿੱਟੂ,ਅਜੇ ਸੂਦ,ਪ੍ਰਸ਼ੋਤਮ ਲਾਲ ਹਾਜ਼ਰ ਸਨ ਸੰਗਤਾਂ ਵਾਸਤੇ ਚਾਹ ਪਕੌੜਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ

Posted By: Daily Suraj Bureau

Latest News