Daily Suraj

ਪੰਜਾਬੀ

ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਡਰਾਈ ਫਰੂਟ ਦੇ ਟਰੱਕ ਭਾਰਤ ਪੁੱਜੇ

16 May, 2025 11:18 PM

ਅਟਾਰੀ, (ਅੰਮ੍ਰਿਤਸਰ) : ਸ੍ਰੀਨਗਰ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਲੋਂ ਅਟਾਰੀ ਸਰਹੱਦ ਬੰਦ ਕਰ ਦਿੱਤੇ ਜਾਣ ’ਤੇ ਅਫਗਾਨਿਸਤਾਨ ਤੋਂ ਪਾਕਿਸਤਾਨ ਰਸਤੇ ਭਾਰਤ ਆਉਣ ਵਾਲੇ ਡਰਾਈ ਫਰੂਟ ਦੇ ਵਪਾਰ ਰਸਤੇ ਨੂੰ ਪਾਕਿਸਤਾਨ ਨੇ ਬੰਦ ਕਰ ਦਿੱਤਾ ਸੀ, ਅੱਜ ਬਾਅਦ ਦੁਪਹਿਰ ਅਫਗਾਨਿਸਤਾਨ ਤੋਂ ਵਾਇਆ ਪਾਕਿਸਤਾਨ ਰਸਤੇ 14 ਦੇ ਕਰੀਬ ਡਰਾਈ ਫਰੂਟ ਦੇ ਟਰੱਕ 17 ਦਿਨ ਬਾਅਦ ਭਾਰਤ ਦੀ ਅਟਾਰੀ ਸਰਹੱਦ ’ਤੇ ਪੁੱਜ ਗਏ ਹਨ। ਅਫਗਾਨਿਸਤਾਨ ਤੋਂ ਭਾਰਤ ਪੁੱਜੇ ਡਰਾਈ ਫਰੂਟ ਦੇ ਟਰੱਕਾਂ ਵਿਚ ਹਰੀ ਸੌਗੀ, ਕਾਲੀ ਸੌਂਗੀਂ, ਮਨੁਕਾ ਸਮੇਤ ਅਫਗਾਨਿਸਤਾਨ ਬਦਾਮਾਂ ਦੀ ਗਿਰੀ ਸ਼ਾਮਿਲ ਹੈ।

#AfghanistanIndiaTrade #DryFruitsImport #IndiaPakistanTransit #AfghanExports #TradeCorridor #RegionalTrade #IndiaAfghanistanRelations #EconomicCooperation

Posted By: Daily Suraj Bureau

Latest News