SIR ਡਿਊਟੀ ਕਰ ਰਹੇ BLO ਅਤੇ ਸੁਪਰਵਾਈਜ਼ਰਾਂ ਲਈ ਇੱਕ ਵਾਰ ਦਾ ਵਿਸ਼ੇਸ਼ ਮਾਣਭੱਤਾ ਐਲਾਨਿਆ
ਚੋਣ ਕਮਿਸ਼ਨ ਨੇ ਸਪੈਸ਼ਲ ਇੰਟੈਂਸਿਵ ਰਵੀਜ਼ਨ (SIR) ਅਭਿਆਸ ਵਿੱਚ ਡਿਊਟੀ ਨਿਭਾ ਰਹੇ ਸਾਰੇ ਬੂਥ ਲੈਵਲ ਅਫ਼ਸਰਾਂ (BLO) ਅਤੇ ਬੂਥ ਲੈਵਲ ਸੁਪਰਵਾਈਜ਼ਰਾਂ (BLS) ਨੂੰ ਇੱਕ ਵਾਰ ਲਈ 6,000 ਰੁਪਏ ਦਾ ਮਾਣਭੱਤਾ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਹੁਕਮ ਮੰਗਲਵਾਰ ਰਾਤ ਜਾਰੀ ਕੀਤੇ ਗਏ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਫੈਸਲਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉਨ੍ਹਾਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਤੇ ਲਾਗੂ ਹੋਵੇਗਾ, ਜਿੱਥੇ ਸਪੈਸ਼ਲ ਇੰਟੈਂਸਿਵ ਰਵੀਜ਼ਨ (SIR) ਅਭਿਆਸ ਚੱਲ ਰਿਹਾ ਹੈ। ਕਮਿਸ਼ਨ ਨੇ ਇਸ ਵਿਸ਼ੇਸ਼ ਮਾਣਭੱਤੇ ਦੇਣ ਦਾ ਕਾਰਨ SIR ਅਭਿਆਸ ਦੌਰਾਨ ਵਧੇਰੇ ਕੰਮ ਦਾ ਬੋਝ ਦੱਸਿਆ ਹੈ। ਇਹ ਰਕਮ ਸਬੰਧਤ ਅਧਿਕਾਰੀਆਂ ਨੂੰ ਮਿਲਣ ਵਾਲੇ ਸਾਲਾਨਾ ਮਿਹਨਤਾਨੇ ਤੋਂ ਇਲਾਵਾ ਦਿੱਤੀ ਜਾਵੇਗੀ। ਚੋਣ ਕਮਿਸ਼ਨ ਦੇ ਅਨੁਸਾਰ, SIR ਅਭਿਆਸ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਝਾਰਖੰਡ, ਮਹਾਰਾਸ਼ਟਰ, ਕਰਨਾਟਕ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਓਡੀਸ਼ਾ, ਸਿੱਕਮ, ਤੇਲੰਗਾਨਾ, ਤ੍ਰਿਪੁਰਾ ਅਤੇ ਉੱਤਰਾਖੰਡ ਵਿੱਚ ਵੀ ਚੱਲ ਰਿਹਾ ਹੈ। ਇਨ੍ਹਾਂ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ SIR ਅਭਿਆਸ ਨਾਲ ਜੁੜੇ ਬੂਥ ਲੈਵਲ ਅਫ਼ਸਰਾਂ ਅਤੇ ਬੂਥ ਲੈਵਲ ਸੁਪਰਵਾਈਜ਼ਰਾਂ ਨੂੰ ਇਸ ਇੱਕਮੁਸ਼ਤ ਮਾਣਭੱਤੇ ਦਾ ਲਾਭ ਮਿਲੇਗਾ।
Posted By: Daily Suraj Bureau