ਬੱਕਰੀਆਂ ਬਚਾਉਂਦਿਆਂ ਗੱਡੀ ਦਾ ਵਿਗੜਿਆ ਸੰਤੁਲਨ, 1 ਦੀ ਹੋਈ ਮੌਤ
ਅਜਨਾਲਾ, 4 ਨਵੰਬਰ (ਪ.ਪ) -ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ ਤੇ ਪਿੰਡ ਡੁੱਗਰ ਔਲਖ ਨਜ਼ਦੀਕ ਸੜਕ ਕਿਨਾਰੇ ਆ ਰਹੀਆਂ ਬੱਕਰੀਆਂ ਨੂੰ ਬਚਾਉਂਦਿਆਂ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਕਾਰ ਸਫੈਦੇ ਨਾਲ ਜਾ ਟਕਰਾਈ। ਜਿਸ ਕਾਰਨ ਕਾਰ 'ਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਬੱਗੇ ਵਜੋਂ ਹੋਈ ਹੈ। ਅਜਨਾਲਾ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Posted By: Daily Suraj Bureau