Daily Suraj

ਪੰਜਾਬੀ

ਸ੍ਰੀ ਮੁਕਤਸਰ ਸਾਹਿਬ ਦੇ ਸੜਕ ਹਾਦਸੇ ਦੇ ਚਾਰ ਮਿ੍ਰਤਕਾਂ ਦੀ ਪਹਿਚਾਣ ਹੋਈ

18 Mar, 2021 05:30 AM

ਸ੍ਰੀ ਮੁਕਤਸਰ ਸਾਹਿਬ, 18 ਮਾਰਚ -ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ’ਤੇ ਪੈਂਦੇ ਪਿੰਡ ਭਲਾਈਆਣਾ ਵਿਖੇ ਬੇਕਾਬੂ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਮਗਰੋਂ ਸੜਕ ਹਾਦਸੇ ਵਿਚ ਮਾਰੇ ਗਏ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਪਹਿਚਾਣ ਹੋ ਗਈ ਹੈ। ਜਿਨ੍ਹਾਂ ਵਿਚ ਮਿ੍ਰਤਕ ਸਤਨਾਮ ਸਿੰਘ, ਉਸ ਦੀ ਪਤਨੀ ਰਾਣੀ ਕੌਰ, ਭੈਣ ਰਘੁਬੀਰ ਕੌਰ ਅਤੇ 12 ਸਾਲ ਦਾ ਭਾਣਜਾ ਸ਼ਾਮਿਲ ਹੈ। ਮਿ੍ਰਤਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੈਣੀ ਮਹਿਰਾਜ ਅਤੇ ਪਿੰਡ ਅਤਰ ਸਿੰਘ ਵਾਲਾ ਨਾਲ ਸਬੰਧਿਤ ਹਨ। ਡੀ.ਐੱਸ.ਪੀ. ਗਿੱਦੜਬਾਹਾ ਨਰਿੰਦਰ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਗਿੱਦੜਬਾਹਾ ਵਿਖੇ ਭੇਜੀਆਂ ਹਨ ਅਤੇ ਜ਼ਖ਼ਮੀ ਡਰਾਈਵਰ ਰਜਿੰਦਰ ਸਿੰਘ ਨੂੰ ਗਿੱਦੜਬਾਹਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Latest News