Daily Suraj

ਪੰਜਾਬੀ

ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਧਾਰਮਿਕ ਟੂਰ

18 Dec, 2024 05:30 AM

ਲਹਿਰਾਗਾਗਾ - ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਇਤਿਹਾਸਕ ਅਤੇ ਧਾਰਮਿਕ ਯਾਤਰਾਵਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਪੋਸਟ ਗਰੈਜੂਏਟ ਐਜੂਕੇਸ਼ਨਲ ਸੋਸਾਇਟੀ ਲਹਿਰਾਗਾਗਾ ਦੇ ਪ੍ਰਧਾਨ ਲਕਸ਼ਮੀ ਕਾਂਤ ਖੋਖਰ ਨੇ ਇਹ ਵਿਚਾਰ ਡਾ. ਦੇਵਰਾਜ ਡੀਏਵੀ ਪਬਲਿਕ ਸਕੂਲ ਖਾਈ, ਲਹਿਰਾਗਾਗਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਤਰਤਾਰਨ, ਹਰੀ ਕੇ ਪੱਤਣ, ਬਾਘਾ ਬਾਰਡਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਦਿ ਇਤਿਹਾਸਕ ਥਾਵਾਂ ਤੇ ਦੋ ਦਿਨੀ ਯਾਤਰਾ ਤੋਂ ਵਾਪਸੀ 'ਤੇ ਪ੍ਰਗਟਾਏ ਉਨ੍ਹਾਂ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾਲ ਵਿਦਿਆਰਥੀਆਂ ਨੂੰ ਪਾਠਕ੍ਰਮ ਨਾਲ ਸੰਬੰਧਿਤ ਔਖੇ ਹਿੱਸੇ ਨੂੰ ਸੌਖੇ ਢੰਗ ਨਾਲ ਸਮਝਣ ਵਿੱਚ ਮਦਦ ਮਿਲਦੀ ਹੈ। ਸਕੂਲ ਪ੍ਰਬੰਧਕ ਕਮੇਟੀ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜਨਾ ਹੈ। ਯਾਤਰਾ ਦੌਰਾਨ ਵਿਦਿਆਰਥੀਆਂ ਨੇ ਕਿਤਾਬੀ ਸਿਲੇਬਸ ਨਾਲ ਸੰਬੰਧਿਤ ਇਤਿਹਾਸਕ ਜਾਣਕਾਰੀ ਪ੍ਰੈਕਟੀਕਲ ਤੌਰ ਤੇ ਹਾਸਿਲ ਕੀਤੀ। ਸਰਬਪੱਖੀ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਅਤੇ ਹੋਰ ਧਾਰਮਿਕ ਥਾਵਾਂ 'ਤੇ ਨਤਮਸਤਕ ਹੋ ਕੇ ਅਮਰ ਸ਼ਹੀਦਾਂ ਨੂੰ ਜਲਿਆਂ ਵਾਲੇ ਬਾਗ ਵਿਖੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਵਿਦਿਆਰਥੀਆਂ ਨੇ ਬਾਘਾ ਬਾਰਡਰ ਵਿਖੇ ਹੋਈ ਪਰੇਡ ਵੀ ਵੇਖੀ ਅਤੇ ਹੋਰਨਾਂ ਥਾਵਾਂ ਤੇ ਇਤਿਹਾਸਕ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਤੇ ਸੋਸਾਇਟੀ ਦੇ ਮੈਂਬਰ ਭੁਪਿੰਦਰ ਸਿੰਘ, ਲੈਕਚਰਾਰ ਕੁਸਮ ਲਤਾ ਸ਼ਰਮਾ, ਮੈਡਮ ਸੰਦੀਪ ਕੌਰ, ਮੈਡਮ ਅਮਨਦੀਪ ਕੌਰ, ਪੂਜਾ ਰਾਣੀ, ਸਿਮਰਜੀਤ ਕੌਰ ਅਤੇ ਡਾਕਟਰ ਭਾਰਤੀ ਹਾਜ਼ਰ ਸਨ।

Posted By: Daily Suraj Bureau

Latest News