ਕਾਮੇਡੀਅਨ ਬਲਰਾਜ ਨੇ ਚੁੱਪ-ਚੁਪੀਤੇ ਕਰਾਇਆ ਵਿਆਹ, ਜਲੰਧਰ 'ਚ ਲਏ ਸੱਤ ਫੇਰੇ
ਮੁੰਬਈ, 8 ਸਤੰਬਰ- 'ਖਤਰੋਂ ਕੇ ਖਿਲਾੜੀ 10' ਅਤੇ 'ਮੁਝਸੇ ਸ਼ਾਦੀ ਕਰੋਗੇ' ਵਰਗੇ ਰਿਆਲਟੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਅਦਾਕਾਰ ਅਤੇ ਕਾਮੇਡੀਅਨ ਬਲਰਾਜ ਸਿਆਲ ਨੇ ਚੁੱਪ-ਚੁਪੀਤੇ ਵਿਆਹ ਕਰਾ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਨੇ 7 ਅਗਸਤ ਨੂੰ ਜਲੰਧਰ 'ਚ ਵਿਆਹ ਕਰਾਇਆ ਸੀ ਪਰ ਇਸ ਬਾਰੇ 'ਚ ਜਾਣਕਾਰੀ ਹੁਣ ਸਾਹਮਣੇ ਆਈ ਹੈ। ਬਲਰਾਜ ਦਾ ਜਿਸ ਲੜਕੀ ਨਾਲ ਵਿਆਹ ਹੋਇਆ ਹੈ, ਉਹ ਇੱਕ ਗਾਇਕਾ ਹੈ। ਬਲਰਾਜ ਨੇ ਦੱਸਿਆ ਕਿ ਉਹ ਦੋਵੇਂ ਪਿਛਲੇ ਸਾਲ ਚੰਡੀਗੜ੍ਹ 'ਚ ਇੱਕ ਸ਼ੂਟਿੰਗ ਦੌਰਾਨ ਮਿਲੇ ਸਨ। ਉਸ ਸ਼ੋਅ 'ਚ ਉਹ ਐਂਕਰ ਸੀ ਅਤੇ ਦੀਪਤੀ ਤੁਲੀ ਪਰਫਾਰਮ ਕਰਨ ਆਈ ਸੀ। ਇੱਕ ਸਾਲ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਬੀਤੀ 7 ਅਗਸਤ ਨੂੰ ਦੋਹਾਂ ਨੇ ਜਲੰਧਰ 'ਚ ਸੱਤ ਫੇਰੇ ਲਏ। ਹਾਲਾਂਕਿ ਕੋਰੋਨਾ ਕਾਲ ਦਾ ਅਸਰ ਇਸ ਵਿਆਹ 'ਤੇ ਵੀ ਦੇਖਣ ਨੂੰ ਮਿਲਿਆ ਅਤੇ ਕੁਝ ਕੁ ਲੋਕ ਹੀ ਵਿਆਹ 'ਚ ਸ਼ਾਮਲ ਹੋਏ।
Posted By: Daily Suraj Bureau