Daily Suraj

ਪੰਜਾਬੀ

ਅਕਾਲੀਆਂ, ਬੀਜੇਪੀ ਤੇ ਕਾਂਗਰਸੀਆਂ ਨੇ ਬਾਘਾ ਪੁਰਾਣਾ ਦਾ ਮੇਨ ਚੌਂਕ ਕੀਤਾ ਬੰਦ, ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਦਾ ਮਾਮਲਾ

12 Dec, 2024 05:30 AM

ਬਾਘਾਪੁਰਾਣਾ : ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਕਰਵਾਈਆਂ ਜਾਣੀਆਂ ਅਤੇ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ 9 ਤੋਂ ਨਾਮਜ਼ਦਗੀ ਪੱਤਰ ਭਰੇ ਜਾਣੇ ਸਨ ਇਨ੍ਹਾਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਾਘਾ ਪੁਰਾਣਾ ਵਿਖੇ ਨਾਮਜ਼ਦੀਆਂ ਭਰਨ ਨੂੰ ਲੈ ਕੇ ਅਕਾਲੀ ਦਲ ਭਾਜਪਾ ਅਤੇ ਕਾਂਗਰਸੀਆ ਵਲੋਂ ਬੀਡੀਪੀਓ ਦਫਤਰ ਵਿਖੇ ਨਾਮਜ਼ਦਗੀਆਂ ਭਰ ਨੂੰ ਲੈ ਕੇ ਦੋ ਦਿਨ ਪਹਿਲਾਂ ਤੂੰ ਤੂੰ ਮੈਂ ਮੈਂ ਹੋ ਰਹੀ ਸੀ ਇਸ ਗੱਲ ਨੂੰ ਲੈ ਕੇ ਇਹਨਾਂ ਤਿੰਨਾਂ ਪਾਰਟੀਆਂ ਵੱਲੋਂ ਗੇਟ ਬੰਦ ਕਰ ਕੇ ਬੀਡੀਪੀਓ ਦਫਤਰ ਅੱਗੇ ਧਰਨਾ ਲਗਾਇਆ ਗਿਆ ਸੀ ਅੱਜ ਵੀਰਵਾਰ ਨੂੰ ਤੀਸਰੇ ਦਿਨ ਫਿਰ ਆਮ ਆਦਮੀਂ ਪਾਰਟੀ ਵੱਲੋਂ ਇਹਨਾਂ ਪਾਰਟੀਆਂ ਨੂੰ ਕਾਗ਼ਜ਼ ਨਹੀਂ ਭਰਨ ਦਿੱਤੇ ਤਾਂ ਅਕਾਲੀ ਦਲ ਦੇ ਜਥੇਦਾਰ ਤੀਰਤ ਸਿੰਘ ਮਾਲਾ ਅਤੇ ਦੂਸਰੀਆਂ ਪਾਰਟੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਬਾਗਾ ਪੁਰਾਣਾ ਦਾ ਮੇਨ ਚੌਂਕ ਬੰਦ ਕਰ ਕੇ ਧਰਨਾ ਲਗਾਇਆ ਗਿਆ। ਇੱਥੇ ਉਹਨਾਂ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਮੁਲਾਜ਼ਮਾਂ ਵੱਲੋਂ ਅਕਾਲੀ ਦਲ ਦੇ ਐੱਮਸੀ ਇਲੈਕਸ਼ਨ ਦੇ ਜੋ ਉਮੀਦਵਾਰ ਹਨ ਉਹਨਾਂ ਦੇ ਨਾਮਜ਼ਦਗੀਆਂ ਨਹੀਂ ਭਰੀਆਂ ਜਾ ਰਹੀਆਂ ਉਹਨਾਂ ਨੂੰ ਟਾਲਮਟੋਲ ਕਰ ਕੇ ਸਮਾਂ ਲਾਇਆ ਜਾ ਰਿਹਾ ਹੈ ਤਾਂ ਜੋ ਮੌਜੂਦਾ ਸਰਕਾਰ ਦੇ ਝਾੜੂ ਦੇ ਐਮਸੀਆਂ ਨੂੰ ਜਿਤਾਇਆ ਜਾ ਸਕੇ

Posted By: Daily Suraj Bureau

Latest News