Daily Suraj

ਪੰਜਾਬੀ

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮੱਰਪਿਤ ਗੁਰਮਤਿ ਮਾਰਚ ਕੱਢਿਆ

24 Dec, 2024 05:30 AM

ਹੀਰੋਂ ਖ਼ੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲ ਭਾਈ ਬਹਿਲੋ ਪਬਲਿਕ ਸਕੂਲ ਫ਼ਫ਼ੜੇ ਭਾਈ ਕੇ ਵਿੱਖੇ ਜਿੱਥੇ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਡਾਇਰੈਕਟੋਰੇਟ ਆੱਫ਼ ਐਜੂਕੇਸ਼ਨ ਬਹਾਦੁਰਗੜ੍ਹ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਰਮਤਿ ਮਾਰਚ ਕੱਢਿਆ ਗਿਆ। ਇਸ ਗੁਰਮਤਿ ਮਾਰਚ ਵਿੱਚ ਸਕੂਲ ਵਿਦਿਆਰਥੀ ਇੰਨ੍ਹਾਂ ਸ਼ਹਾਦਤਾਂ ਨੂੰ ਸਮੱਰਪਿਤ ਕਵਿਤਾਵਾਂ, ਕਵੀਸ਼ਰੀਆਂ ਪੇਸ਼ ਕੀਤੀਆਂ ਅਤੇ ਹੱਥਾਂ ਵਿੱਚ ਸ਼ਹਾਦਤੀ ਸਲੋਗਨ ਦੀਆਂ ਤਖ਼ਤੀਆਂ ਲੈ ਕੇ ਚੱਲੇ। ਨਾਲ ਹੀ ਸਕੂਲ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਸਕੂਲ ਵਿਦਿਆਰਥੀਆਂ ਵੱਲੋਂ ਧਾਰਮਿਕ ਨਾਟਕ ਰਾਹੀਂ ਸੰਗਤ ਨੂੰ ਸ਼ਹਾਦਤੀ ਸਮੇਂ ਦੇ ਇਤਿਹਾਸ ਨਾਲ ਜੋੜਿਆ। ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੁਰਮਤਿ ਮਾਰਚ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਦੀ ਅਗਵਾਈ ਵਿੱਚ ਫ਼ਫ਼ੜੇ ਭਾਈ ਕੇ ਤੋਂ ਰਵਾਨਾ ਹੋ ਕੇ ਖਿੱਲਣ, ਚਕੇਰੀਆਂ, ਕੋਟਲੱਲੂ, ਬੱਪੀਆਣਾ ਹੁੰਦੇ ਹੋਏ ਸਕੂਲ ਪਰਤਿਆ। ਸਮੂਹ ਪਿੰਡਾਂ ਦੀ ਸੰਗਤ, ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ। ਲੰਗਰ ਦੇ ਪ੍ਰਬੰਧ ਵੀ ਕੀਤੇ ਗਏ, ਜਿਸ ਲਈ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਵੱਲੋਂ ਸੰਗਤ ਦਾ ਧੰਨਵਾਦ ਕੀਤਾ। ਇੰਨ੍ਹਾਂ ਪਿੰਡਾਂ ਦੀ ਸੰਗਤ ਨੇ ਵੱਧ ਚੜ੍ਹ ਕੇ ਇਸ ਗੁਰਮਤਿ ਮਾਰਚ ਵਿੱਚ ਭਾਗ ਲੈ ਕੇ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ।

Posted By: Daily Suraj Bureau

Latest News