Daily Suraj

ਪੰਜਾਬੀ

ਲਖਮੀਮਪੁਰ ਖੀਰੀ ਮਾਮਲਾ ਹੋਇਆ ਗੰਭੀਰ : ਇਕ ਹੋਰ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ, ਜਿਸ 'ਚ ਇਕ ਕਾਰ ਸੜਕ 'ਤੇ ਜਾ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ

05 Oct, 2021 05:30 AM

ਲਖਨਊ, 5 ਅਕਤੂਬਰ - ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਦੀ ਮੌਤ ਦੇ ਮਾਮਲੇ 'ਚ ਇਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਕਾਰ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਹੈ। ਇਸ ਵੀਡੀਓ ਮਗਰੋਂ ਵਿਰੋਧੀ ਧਿਰਾਂ ਭਾਜਪਾ 'ਤੇ ਹਾਵੀ ਹੋ ਗਈਆਂ ਹਨ। ਇਸ ਹਾਦਸੇ ਵਿਚ ਚਾਰ ਕਿਸਾਨ ਮਾਰੇ ਗਏ ਸਨ ਤੇ ਮਗਰੋਂ ਹੋਈ ਹਿੰਸਾ ਵਿਚ ਕੁੱਲ 9 ਮੌਤਾਂ ਹੋਈਆਂ ਹਨ।

Posted By: Daily Suraj Bureau

Latest News