Daily Suraj

ਪੰਜਾਬੀ

ਮਮਤਾ ਸਰਕਾਰ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਨੂੰ ਰਿਹਾਅ ਕਰਨ ਲਈ ਹੋਈ ਰਾਜ਼ੀ

17 Oct, 2020 05:30 AM

ਕੋਲਕਾਤਾ : ਆਖ਼ਰਕਾਰ 9 ਦਿਨਾਂ ਦੇ ਸੰਘਰਸ਼ ਤੋਂ ਬਾਅਦ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਭਾਜਪਾ ਦੇ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤੇ ਸਿੱਖ ਸੁਰੱਖਿਆ ਗਾਰਡ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਅਤੇ ਉਸ ਖ਼ਿਲਾਫ਼ ਦਰਜ ਸਾਰੇ ਕੇਸ ਖ਼ਾਰਜ ਕਰਨ ਲਈ ਸਹਿਮਤ ਹੋ ਗਈ ਹੈ। ਬਲਵਿੰਦਰ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਿਸਤੌਲ ਰੱਖਣ ਦਾ ਦੋਸ਼ ਸੀ।ਦੱਸਣਯੋਗ ਹੈ ਕਿ ਬਲਵਿੰਦਰ ਦੀ ਪਤਨੀ ਕਰਮਜੀਤ ਕੌਰ ਨੇ ਆਪਣੇ ਬੇਟੇ ਹਰਸ਼ਵੀਰ ਸਿੰਘ ਨਾਲ ਮਿਲ ਕੇ ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਸ਼ਨਿਚਰਵਾਰ ਨੂੰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਸੀ। ਉਹ ਮਮਤਾ ਬੈਨਰਜੀ ਤੋਂ ਪਤੀ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਸਿੱਖ ਸਮਾਜ ਨੇ ਮਮਤਾ ਸਰਕਾਰ ਨੂੰ ਦੱਸਿਆ ਸੀ ਕਿ ਬਲਵਿੰਦਰ ਸਿੰਘ ਦੋਸ਼ੀ ਨਹੀਂ ਹੈ। ਉਸ ਦੇ ਹਥਿਆਰ ਦਾ ਲਾਇਸੈਂਸ ਵੀ ਆਲ ਇੰਡੀਆ ਦਾ ਹੈ ਅਤੇ ਉਹ ਸਾਬਕਾ ਫ਼ੌਜੀ ਹੈ ਜਿਸ ਨੇ 20 ਸਾਲ ਦੇਸ਼ ਦੀ ਸੇਵਾ ਕੀਤੀ ਹੈ।

Posted By: Daily Suraj Bureau

Latest News