ਪਿੰਡ ਖੰਡੂਰ ਵਿਖੇ ਤੀਆਂ ਤੀਜ ਦੀਆਂ ਮਨਾਈਆਂ ਗਈਆਂ
ਜੋਧਾਂ (ਮਨਦੀਪ) ਇਤਿਹਾਸਕ ਪਿੰਡ ਖੰਡੂਰ ਵਿਖੇ ਮਹਿਲਾ ਆਗੂ ਜਸਵੀਰ ਕੌਰ ਦੀ ਅਗਵਾਈ ਵਿੱਚ ਸਾਵਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੱਲ ਕਰਦਿਆਂ ਜਸਵੀਰ ਕੌਰ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਦਾ ਅੰਗ ਹੈ। ਸਾਡੇ ਪੰਜਾਬ ਦਾ ਵਿਰਸਾ ਵੀ ਬਹੁਤ ਅਮੀਰ ਹੈ, ਇੱਥੇ ਸਾਰੇ ਦਿਨ ਤਿਉਹਾਰ ਆਪਸ ਵਿੱਚ ਰਲ ਕੇ ਮਨਾਏ ਜਾਂਦੇ ਹਨ। ਤੀਆਂ ਦੇ ਤਿਉਹਾਰ ਮੌਕੇ ਸਭ ਮਹਿਲਾਵਾਂ ਨੇ ਲੋਕ ਨਾਚ ਗਿੱਧਾ ਅਤੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਪੰਜਾਬੀ ਗੀਤਾਂ ਤੇ ਨੱਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਗੁਰਪ੍ਰੀਤ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਸਿੰਮੀ ਕੌਰ, ਕਿਰਨ ਕੌਰ, ਬਲਜੀਤ ਕੌਰ, ਕਮਲ ਕੌਰ ਆਦਿ ਤੋਂ ਇਲਾਵਾ ਨੰਨੀਆਂ ਬੱਚੀਆਂ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
Posted By: Daily Suraj Bureau