Daily Suraj

ਪੰਜਾਬੀ

ਬੁਢਲਾਡਾ ਦੇ ਪਿੰਡ ਅਹਿਮਦਪੁਰ ’ਚ ਕੂਲਰ ਫੈਕਟਰੀ ਨੂੰ ਲੱਗੀ ਅੱਗ

16 Apr, 2025 12:24 AM

ਬੁਢਲਾਡਾ : ਬੁਢਲਾਡਾ ਸ਼ਹਿਰ ਦੇ ਅਹਿਮਦਪੁਰ ਰੋਡ ਤੇ ਸਥਿਤ ਅਗਰਵਾਲ ਕੂਲਰ ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਣ ਦੀ ਖ਼ਬਰ ਹੈ। ਕੂਲਰ ਫੈਕਟਰੀ ਮਾਲਕ ਦੇ ਅਨੁਸਾਰ ਉਨ੍ਹਾਂ ਦੱਸਿਆ ਕੀ ਅੱਜ ਦਿਨ ਸਮੇਂ ਕੂਲਰ ਫੈਕਟਰੀ ਅੰਦਰ ਇਕਦਮ ਸਟੋਰ ਰੂਮ ਵਾਲੇ ਪਾਸੇ ਅੱਗ ਦੇ ਭੰਬੜ ਨਿਕਲਣੇ ਸ਼ੁਰੂ ਹੋ ਗਏ। 

ਦੇਖਦੇ ਦੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ ’ਚ ਆ ਗਈ।  ਉਹਨਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਦੂਸਰੇ ਪਾਸੇ ਨਗਰ ਕੌਂਸਲ ਬੁਢਲਾਡਾ ਵੱਲੋਂ ਅੱਗ ਦੀ ਸੂਚਨਾ ਮਿਲਦਿਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਭੇਜੀਆਂ ਗਈਆਂ। ਜਿੱਥੇ ਅੱਗ ’ਤੇ ਕਾਬੂ ਪਾਉਣ ਲਈ ਸਥਾਨਕ ਲੋਕਾਂ ਵੱਲੋਂ ਵੀ ਕਾਫੀ ਮੁਸ਼ੱਕਤ ਕੀਤੀ ਗਈ।

#FireIncident #BudhladaNews #AhmedpurFire #FactoryFire #PunjabNews #FireBreakout #CoolerFactory #EmergencyResponse #DisasterAlert #FireSafety

Posted By: Daily Suraj Bureau

Latest News