Daily Suraj

ਪੰਜਾਬੀ

ਪਿਛਲੇ ਦਿਨ ਸਥਾਨਕ ਸੰਸਥਾ ਨੈਸ਼ਨਲ ਕਾਲਜ ਭਿੱਖੀ ਦਾ ਸੈਸ਼ਨ 2025 26 ਦਾ ਸਲਾਨਾ ਵਿੱਦਿਅਕ ਟੂਰ

10 Apr, 2026 04:05 PM

( ਜਗਰਾਜ ਸਿੰਘ ਚਹਿਲ) ਦਿਨੀਂ ਸਥਾਨਿਕ ਸੰਸਥਾ ਨੈਸ਼ਨਲ ਕਾਲਜ ਭੀਖੀ ਦਾ ਸੈਸ਼ਨ 2025-26 ਦਾ ਸਲਾਨਾ ਵਿੱਦਿਅਕ ਟੂਰ ਦੇਹਰਾਦੂਨ ,ਰਿਸ਼ੀਕੇਸ਼,ਹਰਿਦੁਆਰਤੇ ਮੰਸੂਰੀ ਲਿਜਾਇਆ ਗਿਆ I 

ਟੂਰ ਨੂੰ ਰਵਾਨਾ ਕਰਦੇ ਸਮੇਂ ਨੈਸ਼ਨਲ ਕਾਲਜ ਕਮੇਟੀ ਦੇ ਪ੍ਰਧਾਨ ਬਾਬਾ ਹਰਬੰਸ ਦਾਸ ਬਾਵਾ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਸਮੇਂ-ਸਮੇਂ ਤੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਇਆ ਜਾਂਦਾ ਹੈ ਅਤੇ ਘੁੰਮਣ ਫਿਰਨ ਨਾਲ ਬੱਚਿਆਂ ਦਾ ਬਹੁ ਪੱਖੀ ਵਿਕਾਸ ਹੁੰਦਾ ਹੈ। ਇਸ ਟੂਰ ਦੌਰਾਨ ਵਿਦਿਆਰਥੀਆਂ ਦੇ ਨਾਲ ਟੂਰ ਕੋਆਰਡੀਨੇਟਰ ਪ੍ਰੋਫੈਸਰ ਹਰਬੰਸ ਸਿੰਘ, ਪ੍ਰੋਫੈਸਰ ਗੁਰਤੇਜ ਸਿੰਘ, ਪ੍ਰੋਫੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਜਸਪ੍ਰੀਤ ਕੌਰ ਇੰਗਲਿਸ਼, ਪ੍ਰੋਫੈਸਰ ਜਸਵਿੰਦਰ ਸਿੰਘ, ਨਿਰਮਲ ਸਿੰਘ ਅਦਿ ਸਟਾਫ਼ ਮੈਂਬਰ ਨਾਲ ਗਏ ਸਨ। ਇਸ ਟੂਰ ਦੇ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਨ ਅਤੇ ਸਭਿਆਚਾਰਿਕ ਵਾਤਾਵਰਨ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ।

Posted By: Daily Suraj Bureau

Latest News