Daily Suraj

ਪੰਜਾਬੀ

ਭਾਰਤ ਛੱਡੋ ਅੰਦੋਲਨ ਦੀ ਵਰੇਗੰਢ ਮੌਕੇ ਦੇਸ ਵਿਆਪੀ ਸੱਤਿਆਗ੍ਰਹਿ ਤਹਿਤ ਜੇਲ੍ਹ ਭਰੋ ਅੰਦੋਲਨ 10 ਅਗਸਤ ਨੂੰ : ਕਾਮਰੇਡ ਚੰਦਰ ਸ਼ੇਖਰ, ਕਾਮਰੇਡ ਵਰਮਾ , ਕਾਮਰੇਡ ਉੱਡਤ

13 Jul, 2026 08:37 AM

ਸੀਟੂ ਵੱਲੋ ਟੀਚਰਜ ਹੋਮ ਵਿੱਖੇ ਪ੍ਰਭਾਵਸਾਲੀ ਕਨਵੈਨਸ਼ਨ ਦਾ ਆਯੋਜਨ ਅੱਜ ਇਥੇ ਟੀਚਰ ਹੋਮ ਬਠਿੰਡਾ ਵਿਖੇ ਸੀਟੂ ਨਾਲ ਸਬੰਧਤ ਜ਼ਿਲ੍ਹਾ ਬਠਿੰਡਾ, ਮਾਨਸਾ ਅਤੇ ਬਰਨਾਲਾ ਦੀ ਸਾਂਝੀ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਵੱਖ -ਵੱਖ ਸਨਅਤੀ ਅਦਾਰਿਆਂ ਨਾਲ ਸਬੰਧਤ ਯੂਨੀਅਨਾਂ ਅਤੇ ਸਕੀਮ ਵਰਕਰ ਯੂਨੀਅਨਾਂ ਦੇ ਆਗੂਆਂ ਅਤੇ ਵਰਕਰ ਸ਼ਾਮਲ ਹੋਏ। ਇਸ ਕਨਵੈਨਸ਼ਨ ਵਿੱਚ ਪੰਜਾਬ ਸੀਟੂ ਦੇ ਪ੍ਰਧਾਨ ਚੰਦਰ ਸ਼ੇਖਰ, ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ, ਕੁਲਵਿੰਦਰ ਸਿੰਘ ਉੱਡਤ,ਦੇਵ ਰਾਜ ਵਰਮਾ , ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਹਰਪਾਲ ਕੌਰ,ਜਸਮੇਲ ਕੌਰ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ,ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮਾਨਸਾ ਦੇ ਆਗੂ ਰਣਜੀਤ ਕੌਰ,ਬਠਿੰਡਾ ਦੇ ਆਗੂ ਪ੍ਰਤੀਭਾ ਸ਼ਰਮਾ, ਜ਼ਿਲ੍ਹਾ ਸਰਪ੍ਰਸਤ ਆਗੂ ਮੇਘ ਨਾਥ ਸ਼ਰਮਾ,ਗਰਾਸਿਮ ਸੀਮਿੰਟ ਕੰਟ੍ਰੈਕਟਰ ਵਰਕਰ ਯੂਨੀਅਨ ਦੇ ਆਗੂ ਜਰਨੈਲ ਸਿੰਘ ਭੂੰਦੜ,ਲਾਲ ਝੰਡਾ ਯੂਨੀਅਨ ਦੇ ਪ੍ਰਧਾਨ ਜੈ ਸਿੰਘ, ਐਮ.ਈ.ਐਸ.ਕੰਟ੍ਰੈਕਟ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਰਦੀਪ ਸਿੰਘ, ਪੰਜਾਬ ਰੋਡਵੇਜ਼/ਪਨਬੱਸ ਪੀ.ਆਰ.ਟੀ.ਸੀ.ਕੰਟ੍ਰੈਕਟ ਵਰਕਰ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਭੁੱਲਰ,ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਜੱਸੂ,ਇਸ ਮੌਕੇ ਪ੍ਰੀਤਮ ਸਿੰਘ ਫਰਵਾਹੀ, ਹਰਪਾਲ ਕੌਰ,ਜਸਮੇਲ ਕੌਰ,ਐਡਵੋਕੇਟ ਐਮ.ਐਮ.ਬਹਿਲ,ਆਦਿ ਨੇ ਸੰਬੋਧਨ ਕੀਤਾ । ਸਟੇਜ ਸੈਕਟਰੀ ਦੀ ਭੂਮਿਕਾ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਵੱਲੋਂ ਨਿਭਾਈ ਗਈ। ਕਨਵੈਨਸ਼ਨ ਵਿੱਚ ਮੁੱਖ ਐਲਾਨ ਕੀਤੇ ਗਏ। 10 ਅਗਸਤ ਜੇਲ੍ਹ ਭਰੋ ਅੰਦੋਲਨ 8 ਜੁਲਾਈ ਤੋਂ 20 ਤੱਕ ਔਰਤ ਵਰਕਰਾਂ ਦੇ ਮਾਮਲਿਆਂ ਦਾ ਪ੍ਰਚਾਰ ਕਰਨਾ। 29 ਜੁਲਾਈ ਦਿੱਲੀ ਕਨਵੈਨਸ਼ਨ । 4 ਲੇਬਰ ਕੋਡ ਰੱਦ ਕਰਵਾਉਣ ਲਈ । 22 ਜੁਲਾਈ ਨੂੰ ਅਮਰੀਕਾ ਨਾਲ ਗੁਪਤ ਅਤੇ ਫਰੀ ਵਪਾਰ ਸਮਝੌਤੇ ਵਿਰੁੱਧ ਲੜਾਈ ਵਿੱਚ SKM ਦਾ ਜ਼ੋਰਦਾਰ ਸਮਰਥਨ ਕੱਚੇ ਵਰਕਰਾਂ ਨੂੰ ਪੱਕਾ ਕਰਵਾਉਣ ਅਤੇ ਘੱਟੋ -ਘੱਟ ਉਜ਼ਰਤਾਂ 26000 ਕਰਵਾਉਣ ਲਈ ਐਸ.ਆਰ.ਦਾ ਵਿਰੋਧ ਕਰਨਾ ਇਸ ਮੌਕੇ ਪੰਜਾਬ ਸੀਟੂ ਦੇ ਪ੍ਰਧਾਨ ਚੰਦਰ ਸ਼ੇਖਰ ਨੇ ਬੋਲਦਿਆਂ ਕਿਹਾ ਕਿ ਸੀਟੂ ਵੱਲੋਂ ਪੂਰੇ ਪੰਜਾਬ ਵਿੱਚ ਕਨਵੈਨਸਨਾਂ ਕਰਕੇ ਲੋਕਾਂ ਦੀਆਂ ਮੰਗਾਂ ਤੇ ਮਸਲਿਆਂ ਬਾਰੇ ਸਮੀਖਿਆ ਕਰਨ ਉਪਰੰਤ ਪਾਰਟੀਆਂ ਦੇ ਮੈਨੀਫੈਸਟੋ ਵਿੱਚ ਦਰਜ ਕਰਵਾਇਆ ਜਾਵੇਗਾ। ਲੋਕਾਂ ਦੇ ਮਾਮਲਿਆਂ ਨੂੰ ਮੁੱਖ ਏਜੰਡੇ ਬਣਾ ਕੇ ਲੜਿਆਂ ਜਾਵੇਗਾ ।ਪੰਜਾਬ ਦੇ ਮਾਮਲਿਆਂ ਨੂੰ ਲੋਕਾਂ ਤੇ ਭਾਰੂ ਨਹੀਂ ਹੋਣ ਦਿੱਤਾ ਜਾਵੇਗਾ ।ਇਸ ਸਮੇਂ ਕਾਮਰੇਡ ਸੁਖਮਿੰਦਰ ਸਿੰਘ ਬਾਠ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਜਖੇਪਲ, ਸਾਥੀ ਹਰਮੰਦਰ ਸਿੰਘ ਢਿੱਲੋਂ, ਆਦਿ ਹਾਜ਼ਰ ਸਨ।

Posted By: Daily Suraj Bureau

Latest News