Daily Suraj

ਪੰਜਾਬੀ

ਬੈਂਕ ਦੀ ਬ੍ਰਾਂਚ ਪਿੰਡ ਵਿੱਚ ਲਿਆਉਣ ਲਈ ਲਾਮਬੰਦ ਹੋਏ ਲੋਕ

19 Feb, 2025 09:39 PM

ਸੰਗਰੂਰ : ਨੇੜਲੇ ਪਿੰਡ ਲੱਡਾ ਦੇ ਮੁੱਖ ਬੱਸ ਅੱਡੇ ਕੋਲ ਬਣੀ ਸਟੇਟ ਬੈਂਕ ਆਫ਼ ਇੰਡੀਆ ਬੈਂਕ ਦੀ ਇਮਾਰਤ ਦਾ ਇਕਰਾਰਨਾਮਾ ਪੂਰਾ ਹੋਣ ਦੀ ਸੂਰਤ ਵਿੱਚ ਇਸ ਬ੍ਰਾਂਚ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਣਾ ਹੈ। 

ਜਿਸ ਦੇ ਚਲਦਿਆਂ ਪਿੰਡ ਲੱਡਾ ਦੀ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੇ ਇਹ ਬ੍ਰਾਂਚ ਪਿੰਡ ਬਣੇ ਪੰਚਾਇਤ ਘਰ ਵਿੱਚ ਤਬਦੀਲ ਕਰਨ ਦੀ ਇੱਛਾ ਜਾਹਰ ਕੀਤੀ ਪ੍ਰੰਤੂ ਪਿੰਡ ਦੇ ਕੁੱਝ ਲੋਕਾਂ ਨੇ ਮੁੱਖ ਮੰਤਰੀ ਦਫਤਰ ਧੂਰੀ ਰਾਹੀਂ ਪ੍ਰਭਾਵ ਬਣਾ ਕੇ ਇਸ ਸਬੰਧੀ ਮਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

 ਜਿਸ ਤੋਂ ਖਫ਼ਾ ਪਿੰਡ ਨਿਵਾਸੀਆਂ ਨੇ ਅੱਜ ਪਿੰਡ ਵਿੱਚ ਲਾਮਬੰਦ ਹੋ ਕੇ ਬੈਂਕ ਪਿੰਡ ਵਿੱਚ ਲਿਆਉਣ ਦੀ ਹਮਾਇਤ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਮਿੱਠੂ ਲੱਡਾ ਅਤੇ ਹੋਰ ਪਤਵੰਤੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰਨ ਕਾਨੂੰਨੀ ਢੰਗ ਨਾਲ ਅਤੇ ਨਿਯਮਾਂ ਅਨੁਸਾਰ ਬੈਂਕ ਨੂੰ ਪਿੰਡ ਵਿੱਚ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਕਿ ਇਸ ਬੈਂਕ ਦੇ ਪਿੰਡ ਵਿੱਚ ਆਉਣ ਨਾਲ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਫ਼ਾਇਦਾ ਹੋਵੇਗਾ ਪ੍ਰੰਤੂ ਕੁਝ ਲੋਕ ਇਸ ਵਿੱਚ ਮੁੱਖ ਮੰਤਰੀ ਦਫਤਰ ਧੂਰੀ ਤੋਂ ਬੀਡੀਪੀਓ ਨੂੰ ਫੋਨ ਕਰਵਾਕੇ ਕੰਮ ਵਿੱਚ ਅੜਚਨਾ ਪੈਦਾ ਕਰ ਰਹੇ ਹਨ।

 ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ’ਚ ਰੋਸ ਹੈ। ਜੇਕਰ ਬੈਂਕ ਲਿਆਉਣ ਦੇ ਕੰਮ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਨਾ ਹੋਈ ਤਾਂ ਪਿੰਡ ਵਾਲੇ ਅਗਲਾ ਸੰਘਰਸ਼ ਉਲੀਕਣਗੇ। ਇਸ ਸਬੰਧੀ ਪੱਖ ਜਾਨਣ ਲਈ ਜਦੋਂ ਮੁੱਖ ਮੰਤਰੀ ਦਫਤਰ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੂੰ ਕਈ ਵਾਰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੱਕਿਆ।

Posted By: Daily Suraj Bureau

Latest News