Daily Suraj

ਪੰਜਾਬੀ

ਇੰਜਰੀ ਕਾਰਨ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਟੈਸਟਾਂ ਵਿੱਚ ਨਹੀਂ ਖੇਡੇਗਾ

24 Jul, 2025 10:08 PM

ਬੈਂਗਲੁਰੂ :ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਬੀ.ਸੀ.ਸੀ.ਆਈ. ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਸਾਹਮਣੇ ਆਈ ਹੈ। ਪੰਤ ਚੌਥੇ ਟੈਸਟ ਦੇ ਪਹਿਲੇ ਦਿਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਸੱਜੇ ਪੈਰ ਦੇ ਅੰਗੂਠੇ ਵਿਚ ਸੱਟ ਲੱਗੀ ਸੀ। ਸਕੈਨ ਰਿਪੋਰਟ ਵਿਚ ਫ੍ਰੈਕਚਰ ਦਿਖਾਈ ਦਿੱਤਾ ਸੀ ਅਤੇ ਡਾਕਟਰਾਂ ਵਲੋਂ ਪੰਤ ਨੂੰ ਘੱਟੋ-ਘੱਟ ਛੇ ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ।

#RishabhPant #TeamIndia #IndvsEng #TestSeries #CricketNews #PantOut

Posted By: Daily Suraj Bureau

Latest News