10 ਸਾਲਾ ਭਾਰਤੀ ਰੇਸਰ ਅਤੀਕਾ ਮੀਰ ਨੇ ਰਚਿਆ ਇਤਿਹਾਸ
ਯੂਰੋ : ਸ੍ਰੀਨਗਰ ਦੇ ਭਾਰਤੀ ਮੂਲ ਦੀ ਦਸ ਸਾਲਾ ਰੇਸਰ ਅਤੀਕਾ ਮੀਰ ਨੇ ਰੋਟੈਕਸ ਯੂਰੋ ਟਰਾਫ਼ੀ ਵਿੱਚ ਚੋਟੀ ਦੇ 10 ਵਿੱਚ ਸਥਾਨ ਪ੍ਰਾਪਤ ਕਰ ਕੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਰੋਟੈਕਸ ਯੂਰੋ ਟਰਾਫ਼ੀ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਕਾਰਟਿੰਗ ਲੜੀ ਹੈ। ਟਰੀਨੇਚ (ਚੈੱਕ ਗਣਰਾਜ) ਵਿਚ ਐਕਸਲ ਜੀਪੀ-ਸਮਰਥਿਤ ਅਤਿਕਾ ਹਫ਼ਤੇ ਦੇ ਅੰਤ ਵਿੱਚ ਸਟੀਲ ਰਿੰਗ ਸਰਕਟ ਵਿਖੇ ਆਯੋਜਿਤ ਰੋਟੈਕਸ ਯੂਰੋ ਟਰਾਫ਼ੀ ਦੇ ਦੂਜੇ ਪੜਾਅ ਵਿੱਚ ਨੌਵੇਂ ਸਥਾਨ ’ਤੇ ਰਹੀ।
ਫਾਰਮੂਲਾ ਵਨ ਤੋਂ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਅਤੀਕਾ, ਕੁਆਲੀਫਾਇੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਮੂਹ ਵਿੱਚ ਸੱਤਵੇਂ ਸਥਾਨ ’ਤੇ ਰਹੀ। ਹਾਲਾਂਕਿ ਉਸਨੂੰ ਦੋ ਬੰਪਰ ਪੈਨਲਟੀ ਮਿਲੇ, ਫਿਰ ਵੀ ਉਹ ਤਿੰਨ ਹਿੱਟਾਂ ਤੋਂ ਬਾਅਦ 10ਵੇਂ ਸਥਾਨ ’ਤੇ ਰਹੀ।
ਭਾਰਤ ਦੇ ਪਹਿਲੇ ਫਾਰਮੂਲਾ ਵਨ ਡਰਾਈਵਰ ਨਾਰਾਇਣ ਕਾਰਤੀਕੇਯ ਦੁਆਰਾ ਸਿਖਲਾਈ ਪ੍ਰਾਪਤ ਅਤਿਕਾ ਨੇ ਐਤਵਾਰ ਨੂੰ ਫ਼ਾਈਨਲ ਤੋਂ ਪਹਿਲਾਂ ਮੀਂਹ ਕਾਰਨ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਅਸਾਧਾਰਨ ਪ੍ਰਤਿਭਾ ਦਿਖਾਈ।
ਫਾਈਨਲ ਵਿੱਚ 10ਵੇਂ ਸਥਾਨ ਤੋਂ ਸ਼ੁਰੂਆਤ ਕਰਨ ਵਾਲੀ ਅਤਿਕਾ ਇੱਕ ਸਮੇਂ 14ਵੇਂ ਸਥਾਨ ’ਤੇ ਖਿਸਕ ਗਈ ਪਰ ਉਸਨੇ ਚੰਗੀ ਵਾਪਸੀ ਕੀਤੀ ਅਤੇ ਨੌਵੇਂ ਸਥਾਨ ’ਤੇ ਦੌੜ ਖ਼ਤਮ ਕੀਤੀ। ਅਤੀਕਾ ਨੇ ਕਿਹਾ, ‘‘ਇਹ ਮੇਰੇ ਲਈ ਇੱਕ ਸ਼ਾਨਦਾਰ ਵੀਕਐਂਡ ਸੀ। ਮੈਂ ਦੁਨੀਆ ਦੇ ਸਭ ਤੋਂ ਵਧੀਆ ਡਰਾਈਵਰਾਂ ਨਾਲ ਗੱਡੀ ਚਲਾ ਕੇ ਬਹੁਤ ਕੁਝ ਸਿੱਖਿਆ। ਸੁੱਕੇ ਮੌਸਮ ਵਿੱਚ ਮੇਰੀ ਰਫ਼ਤਾਰ ਬਹੁਤ ਵਧੀਆ ਸੀ ਅਤੇ ਮੈਂ ਮੀਂਹ ਤੋਂ ਬਾਅਦ ਮੁਸ਼ਕਲ ਹਾਲਾਤਾਂ ਵਿੱਚ ਵੀ ਚੰਗੀ ਤਰੱਕੀ ਕੀਤੀ।’’
#AtikaMeer #IndianRacer #YoungChampion #GirlsInMotorsports #RacingHistory #ProudMoment #InspiringYouth
Posted By: Daily Suraj Bureau