Daily Suraj

ਪੰਜਾਬੀ

ਬਰਨਾਲਾ

ਵਿਧਾਇਕ ਕਾਲਾ ਢਿੱਲੋਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਖੜਗੇ ਨਾਲ ਦਿੱਲੀ ਵਿਖੇ ਕੀਤੀ ਮੁਲਾਕਾਤ

12 Feb, 2026 04:22 PM

2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋਈ ਵਿਸ਼ੇਸ਼ ਚਰਚਾ (ਬਲਜਿੰਦਰ ਸਿੰਘ ਚੋਹਾਨ )- -ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਉਲਟਫੇਰ ਕਰਕੇ ਪੰਜਾਬ ਦੀ ਰਾਜਨੀਤੀ ਦਾ ਚਰਚਿਤ ਚਿਹਰਾ ਬਣਨ ਵਾਲੇ ਬਰਨਾਲਾ ਤੋਂ ਵਿਧਾਇਕ ਅਤੇ ਬਰਨਾਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦਿੱਲੀ ਵਿਖੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਮਲਿਕੁਰਜਨ ਖੜਗੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।‌ ਵਿਧਾਇਕ ਢਿੱਲੋਂ ਦੀ ਇਹ ਮੁਲਾਕਾਤ ਸ੍ਰੀ ਖੜਗੇ ਦੀ ਰਿਹਾਇਸ਼ ਵਿਖੇ ਹੋਈ। ‌

ਆਪ' ਨੇ 1000 ਵਾਲਾ ਵਾਅਦਾ ਪੂਰਾ ਨਾ ਕਰਕੇ ਔਰਤਾਂ ਨਾਲ ਸਿਆਸੀ ਧੋਖਾਧੜੀ ਕੀਤੀ-ਵਿਧਾਇਕ ਕਾਲਾ ਢਿੱਲੋਂ

31 Dec, 2025 05:58 PM

- ਔਰਤਾਂ ਨਾਲ ਕੀਤੀ ਗਰੰਟੀ ਪੂਰੀ ਕਰੇ ਜਾਂ ਭਗਵੰਤ ਮਾਨ ਅਸਤੀਫ਼ਾ ਦੇਵੇ -ਮਨਵਿੰਦਰ ਕੌਰ ਪੱਖੋ ਬਰਨਾਲਾ,31 ਦਸੰਬਰ ( ਬਲਜਿੰਦਰ ਸਿੰਘ ਚੌਹਾਨ)--ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 1000 ਪ੍ਰਤੀ ਮਹੀਨਾ ਰਾਸ਼ੀ ਪਾਉਣ ਦਾ ਵਾਅਦਾ ਪੂਰਾ ਨਾ ਕਰਕੇ ਧੋਖਾਧੜੀ ਕੀਤੀ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸੜਕ ਹਾਦਸਾ, ਮਾਂ-ਧੀ ਦੀ ਮੌਤ, ਪਿਤਾ ਜ਼ਖ਼ਮੀ

16 Dec, 2025 05:21 PM

ਇਥੇ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿਚ ਕਾਰ ਸਵਾਰ ਮਾਂ ਧੀ ਦੀ ਮੌਤ ਹੋ ਗਈ, ਜਦ ਕਿ ਮ੍ਰਿਤਕ ਬੱਚੀ ਦਾ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੀੜਤ ਪਰਿਵਾਰ ਮਾਡਲ ਟਾਊਨ ਤਪਾ ਨਾਲ ਸਬੰਧਤ ਹੈ।ਜਾਣਕਾਰੀ ਅਨੁਸਾਰ ਮੰਗਲੇਸ਼ ਗਰਗ ਪੁੱਤਰ ਨਰੇਸ਼ ਕੁਮਾਰ ਆਪਣੀ ਪਤਨੀ ਵਿਸ਼ਾਲੀ ਅਤੇ ਬੇਟੀ ਮਾਇਰਾ (2) ਨਾਲ ਕਾਰ ਵਿਚ ਸਵਾਰ ਹੋ ਕੇ ਬਰਨਾਲਾ ਤੋਂ ਤਪਾ ਪਰਤ ਰਿਹਾ ਸੀ। ਜਦੋ ਉਹ ਮੁੱਖ ਮਾਰਗ ’ਤੇ ਘੁੰਨਸ ਡਰੇਨ ਨਜ਼ਦੀਕ ਪੁੱਜੇ ਤਾਂ ਕਾਰ ਦੀ ਅੱਗੇ

ਬਰਨਾਲਾ: ਬਾਈਕ ਸਵਾਰ ਨੌਜਵਾਨਾਂ ਦੀ ਟ੍ਰੈਕਟਰ-ਟਰਾਲੀ ਨਾਲ ਟੱਕਰ, ਤਿੰਨ ਮੌਤਾਂ

09 Dec, 2025 07:10 PM

ਸੜਕੀ ਹਾਦਸਿਆਂ ਕਾਰਨ ਲਗਾਤਾਰ ਕੀਮਤੀ ਜਾਨਾਂ ਜਾ ਰਹੀਆਂ ਹਨ। ਅਜਿਹਾ ਹਾਦਸਾ ਪਿਛਲੇ ਦਿਨੀ ਬਰਨਾਲਾ ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਸੁਧਾਰ ਅਤੇ ਬੋਪਾ ਰਾਏ ਸੜਕ ‘ਤੇ ਵਾਪਰਿਆ ਜਿਸ ਵਿੱਚ ਬਰਨਾਲਾ ਦੇ ਪਿੰਡ ਗਹਿਲ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਆਪਸ ਵਿੱਚ ਦੋਸਤ ਸਨ ਜੋ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਪਰ ਟ੍ਰੈਕਟਰ ਚਾਲਕ ਦੀ ਵੱਡੀ ਲਾਪਰਵਾਹੀ ਕਾਰਨ ਮੋਟਰਸਾਈਕਲ ਸਵਾਰ ਤਿੰਨੋਂ ਨੌਜਵਾਨਾਂ ਦੀ ਦਰਦਨਾਕ ਮੌਤ