Daily Suraj

ਪੰਜਾਬੀ

ਲਿਵਾਸਾ ਹਸਪਤਾਲ ਅੰਮ੍ਰਿਤਸਰ ਨੇ ਨੈਫਰੋਲੋਜੀ ਅਤੇ ਬ੍ਰੇਨ ਓਪੀਡੀ ਦਾ ਐਲਾਨ ਕੀਤਾ

16 Dec, 2025 10:34 PM

ਅੰਮ੍ਰਿਤਸਰ: ਲਿਵਾਸਾ ਹਸਪਤਾਲ, ਅੰਮ੍ਰਿਤਸਰ ਨੇ ਮੰਗਲਵਾਰ ਨੂੰ ਅਟਾਰੀ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਕ੍ਰਮਵਾਰ ਨੈਫਰੋਲੋਜੀ ਅਤੇ ਬ੍ਰੇਨ ਐਂਡ ਸਪਾਈਨ ਓਪੀਡੀ ਦਾ ਐਲਾਨ ਕੀਤਾ ਹੈ।

ਸੀਈਓ - ਲਿਵਾਸਾ ਹਸਪਤਾਲ ਅਨੁਰਾਗ ਯਾਦਵ, ਨੇ ਕਿਹਾ ਕਿ ਮਾਹਿਰਾਂ ਦੀ ਉਪਲਬਧਤਾ, ਛੇਤੀ ਰੋਗ ਨਿਦਾਨ ਅਤੇ ਘਰ ਦੇ ਨੇੜੇ ਸਮੇਂ ਸਿਰ ਡਾਕਟਰੀ ਦੇਖਭਾਲ਼ ਪ੍ਰਦਾਨ ਕਰਨ ਲਈ ਓਪੀਡੀ ਸ਼ੁਰੂ ਕੀਤੀ ਗਈ ਹੈ।

ਨਿਊਰੋਸਰਜਨ ਡਾ. ਅਮਨਜੋਤ ਸਿੰਘ ਬੋਪਾਰੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬਾਬਾ ਦੀਪ ਸਿੰਘ ਨਰਸਿੰਗ ਹੋਮ, ਅਟਾਰੀ ਵਿਖੇ ਬ੍ਰੇਨ ਐਂਡ ਸਪਾਈਨ ਓਪੀਡੀ ਲਈ ਉਪਲਬਧ ਰਹਿਣਗੇ। ਸਲਾਹਕਾਰ ਨੈਫਰੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਫਿਜ਼ੀਸ਼ੀਅਨ ਡਾ. ਰਾਧਿਕਾ ਗਰਗ ਹਰ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਬੀਬੀ ਕੌਲਨ ਜੀ ਹਸਪਤਾਲ, ਫਤਿਹਗੜ੍ਹ ਚੂਰੀਆਂ ਵਿਖੇ ਕਿਡਨੀ ਅਤੇ ਨੈਫਰੋਲੋਜੀ ਓਪੀਡੀ ਲਈ ਉਪਲਬਧ ਰਹਿਣਗੇ।

ਫੈਸਿਲਿਟੀ ਡਾਇਰੈਕਟਰ-ਲਿਵਾਸਾ ਹਸਪਤਾਲ ਅੰਮ੍ਰਿਤਸਰ, ਦਿਵਿਆ ਪ੍ਰਸ਼ਾਂਤ ਬਜਾਜ ਨੇ ਦੱਸਿਆ ਕਿ ਇਹ ਓਪੀਡੀ ਕਿਡਨੀ , ਬ੍ਰੇਨ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਲਈ ਮਾਹਰ ਸਲਾਹ ਪ੍ਰਦਾਨ ਕਰੇਗੀ।

Posted By: Daily Suraj Bureau

Latest News