Daily Suraj

ਪੰਜਾਬੀ

ਹਰਜੋਤ ਮਾਂਗਟ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਹੁੰਚੇ ਗਾਬੜੀਆਂ

11 Dec, 2025 09:35 PM

ਮਾਛੀਵਾੜਾ ਸਾਹਿਬ 11 ਦਸੰਬਰ ਸੰਦੀਪ ਸ਼ਰਮਾ 

ਜ਼ਿਲਾ ਪ੍ਰੀਸ਼ਦ ਦੀ ਨੀਲੋਂ ਕਲਾਂ ਜੋਨ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜੋਤ ਸਿੰਘ ਮਾਂਗਟ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਨੇ ਪੂਰੀ ਤਾਕਤ ਲਗਾ ਦਿੱਤੀ ਹੈ।ਅੱਜ ਸਾਬਕਾ ਹੀਰਾ ਸਿੰਘ ਗਾਬੜੀਆ ਨੇ ਵੀ ਅੱਜ ਉਹਨਾਂ ਦੇ ਪ੍ਰਚਾਰ ਲਈ ਕਈ ਪਿੰਡਾਂ ਵਿਚ ਚੋਣ ਮੀਟਿੰਗਾ ਨੂੰ ਸੰਬੋਧਨ ਕੀਤਾ। ਅੱਜ ਅਕਾਲੀ ਆਗੂਆਂ ਨੇ ਪਿੰਡ ਪੂਨੀਆ,ਮਾਣੇਵਾਲ, ਉਧੋਵਾਲ ਕਲਾਂ, ਮਿਲਕੋਵਾਲ, ਚੱਕਲੀ ਮੰਗਾ,ਹੇਡੋਂ ਬੇਟ ਆਦਿ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ।ਇਸ ਮੌਕੇ ਬੋਲਦੇ ਹੋਏ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਲਾਰਿਆਂ ਤੋ ਦੁੱਖੀ ਪੰਜ਼ਾਬ ਵਾਸੀ ਅਕਾਲੀ ਦਲ ਵੱਲ ਦੇਖ ਰਹੇ ਅਤੇ ਇਹਨਾ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਲੋਕ ਅਕਾਲੀ ਉਮੀਦਵਾਰਾਂ ਨੂੰ ਦਿਲ ਖੋਲਕੇ ਸਮਰਥਨ ਦੇਣਗੇ।ਇਸ ਮੌਕੇ ਬੋਲਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਝੂਠੇ ਵਾਅਦੇ ਕਰ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋ ਇਲਾਵਾ ਕੋਈ ਕੰਮ ਨਹੀਂ ਕੀਤਾ । ਸਰਕਾਰ ਦੀਆਂ ਨੀਤੀਆਂ ਤੇ ਦੁੱਖੀ ਪੰਜ਼ਾਬ ਦੇ ਲੋਕ ਆਪਣੀ ਪਾਰਟੀ ਅਕਾਲੀ ਦਲ ਨੂੰ ਵੋਟ ਪਾਉਣ ਲਈ ਕਾਹਲੇ ਹਨ । ਇਸ ਮੌਕੇ ਹਰਜੋਤ ਸਿੰਘ ਮਾਂਗਟ ਨੇ ਕਿਹਾ ਕਿ ਆਪਣੀਆਂ ਨਾਕਾਮੀਆਂ ਕਾਰਨ ਡਰੀ ਹੋਈ ਸਰਕਾਰ ਨੇ ਮੇਰੇ ਸਮੇਤ ਕਈ ਹੋਰ ਮਜ਼ਬੂਤ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਦੀ ਨਾਕਾਮ ਕੋਸ਼ਿਸ਼ ਕੀਤੀ। ਉਹਨਾ ਕਿਹਾ ਕਿ ਅੱਜ ਦੇ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕੀ ਚਾਹੁੰਦੇ ਹਨ। ਉਹਨਾਂ ਕਿਹਾ ਕਿ ਆਪਣੇ ਉਮੀਦਵਾਰਾਂ ਦੀ ਹਾਰ ਦੇਖ ਆਮ ਆਦਮੀ ਪਾਰਟੀ ਵਾਲੇ ਲੋਕਾਂ ਨੂੰ ਲਾਲਚ ਦੇ ਰਹੇ ਹਨ ਪਰ ਸਾਡੇ ਹਲਕੇ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਨਹੀਂ ਆਉਣਗੇ ਅਤੇ ਅਕਾਲੀ ਦਲ ਨੂੰ ਵੋਟਾਂ ਪਾਉਣਗੇ।ਇਸ ਮੌਕੇ ਕੁਲਦੀਪ ਸਿੰਘ ਜਾਤੀਵਾਲ ਨੇ ਅਕਾਲੀ ਸਰਕਾਰ ਸਮੇਂ ਹੋਏ ਕੰਮਾਂ ਤੇ ਸਹੂਲਤਾਂ ਦੇ ਨਾਮ ‘ਤੇ ਅਕਾਲੀ ਦਲ ਵੋਟਾਂ ਮੰਗੀਆਂ।ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

Posted By: Daily Suraj Bureau

Latest News