ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਸਾਹਿਲ ਡਾਂਗ ਨੂੰ ਕਰਵਾਇਆ ਰਿਲੀਵ
ਮੁਲਾਜਮ ਘੱਟ ਦਾ ਰੌਲਾ ਪਾਉਣ ਵਾਲੀ ਅਫਸਰਸ਼ਾਹੀ ਨੇ ਨਫਰੀ ਪੂਰੀ ਕਰਵਾਉਣ ਲਈ ਡੱਕਾ ਨਹੀਂ ਤੋੜਿਆ - ਮਹਿਦੂਦਾਂ, ਪਾਲੀ
(ਵਰਿੰਦਰ ਪ੍ਰਕਾਸ ਭਾਂਬਰੀ ) ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੀ ਲੀਡਰਸ਼ਿਪ ਨੇ ਐਸਡੀਓ ਤੇ ਐਕਸੀਅਨ ਦੀ ਹੈਂਕੜ ਭੰਨ ਕੇ ਆਖਰਕਾਰ ਸਹਾਇਕ ਲਾਈਨਮੈਨ ਸਾਹਿਲ ਡਾਂਗ ਨੂੰ ਰਿਲੀਵ ਕਰਵਾ ਹੀ ਲਿਆ। ਇਸਦੇ ਲਈ ਆਗੂਆਂ ਦੀ ਪਹਿਲਾਂ ਐਕਸੀਅਨ ਸ਼ੁੱਭਕਰਮਨ ਸਿੰਘ ਗਰੇਵਾਲ ਦੇ ਨਾਲ ਉਨ੍ਹਾਂ ਦੇ ਦਫਤਰ ਚ ਚੰਗੀ ਗਰਮਾ ਗਰਮੀਂ ਹੋਈ ਜਿਸ ਤੋਂ ਰੋਹ ਵਿੱਚ ਆਗੂ ਅਤੇ ਮੁਲਾਜਮਾਂ ਨੇ ਐਸਡੀਓ ਅਮਨਦੀਪ ਸਿੰਘ ਨੂੰ ਸੰਵਿਧਾਨਿਕ ਤਰੀਕੇ ਨਾਲ ਉਨ੍ਹਾਂ ਦੇ ਦਫਤਰ ਵਿੱਚ ਘੇਰ ਲਿਆ ਅਤੇ ਗੱਲ ਨਾ ਸੁਣਨ ਦੀ ਸੂਰਤ ਚ ਉਨ੍ਹਾਂ ਦੇ ਦਫਤਰ ਵਿੱਚ ਭੁੰਜੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ। ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਐਫੀ ਮੈਂਬਰ ਰਸ਼ਪਾਲ ਪਾਲੀ ਨੇ ਦੱਸਿਆ ਕਿ ਪੀਐਸਪੀਸੀਐਲ ਦੀ ਅਗਰ ਨਗਰ ਡਵੀਜ਼ਨ ਦੀ ਯੂਨਿਟ ਨੰ: 2 'ਚ ਸੇਵਾਵਾਂ ਦੇ ਰਹੇ ਸਹਾਇਕ ਲਾਈਨ ਸਾਹਿਲ ਕੁਮਾਰ ਦੀ ਬਦਲੀ 18 ਸਤੰਬਰ ਨੂੰ ਹੋ ਗਈ ਸੀ ਪਰ ਕਰੀਬ 1 ਮਹੀਨਾ ਹੋਣ ਤੇ ਵੀ ਉਸਨੂੰ ਐਕਸੀਅਨ ਸ਼ੁੱਭਕਰਮਨ ਸਿੰਘ ਗਰੇਵਾਲ ਤੇ ਐਸਡੀਓ ਅਮਨਦੀਪ ਸਿੰਘ ਆਪਸੀ ਮਿਲੀਭੁਗਤ ਨਾਲ ਰਿਲੀਵ ਨਹੀਂ ਸਨ ਕਰ ਰਹੇ ਜਿਸਨੇ ਮੁਲਾਜ਼ਮਾਂ ਦੀ ਭਾਰੀ ਕਮੀਂ ਕਾਰਨ ਪੀ ਐਂਡ ਐਮ ਡਵੀਜਨ ਦੇ 66 ਕੇਵੀ ਹੈਬੋਵਾਲ ਜੁਆਨ ਕਰਨਾ ਸੀ। ਆਗੂਆਂ ਨੇ ਦੱਸਿਆ ਕਿ ਐਕਸੀਅਨ ਦੀਆਂ ਗੱਲਾਂ ਕਿ ਰਿਲੀਵ ਹੋਣ ਵਾਲੇ ਬਿਜਲੀ ਮੁਲਾਜਮਾਂ ਨੂੰ ਪਹਿਲਾਂ ਨਿਕੰਮੇ ਬਣਨਾ ਪਵੇਗਾ ਅਤੇ ਅਸੀਂ ਨਹੀਂ ਰਿਲੀਵ ਕਰਦੇ, ਐਸਡੀਓ ਦੀ ਅਜਿਹੀ ਹੀ ਹੈਂਕੜ ਕਾਰਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਨੂੰ ਸਖਤ ਰੁੱਖ ਅਖਤਿਆਰ ਕਰਨਾ ਪਿਆ ਜਿਸ ਅੱਗੇ ਗੋਡੇ ਟੇਕ ਕੇ ਆਖਰਕਾਰ ਸਾਹਿਲ ਡਾਂਗ ਨੂੰ ਰਿਲੀਵ ਕਰਨਾ ਪਿਆ। ਸ੍ਰ ਮਹਿਦੂਦਾਂ ਤੇ ਸ੍ਰੀ ਪਾਲੀ ਨੇ ਦੱਸਿਆ ਕਿ ਐਸਡੀਓ ਤੇ ਐਕਸੀਅਨ ਬੰਦੇ ਘੱਟ ਦੀ ਦੁਹਾਈ ਤਾਂ ਦਿੰਦੇ ਆ ਪਰ ਏਨਾ ਸਮੇਤ ਪੰਜਾਬ ਭਰ ਦੇ ਕਿਸੇ ਵੀ ਅਫਸਰ ਨੇ ਮੁਲਾਜਮਾਂ ਦੀ ਭਰਤੀ ਲਈ ਕਦੇ ਵੀ ਡੱਕਾ ਨਹੀਂ ਤੋੜਿਆ ਉਲਟਾ ਜਿਹੜੇ ਬਿਜਲੀ ਮੁਲਾਜਮ ਤੇ ਆਗੂ ਧਰਨੇ ਮੁਜਾਹਰੇ ਕਰਕੇ ਭਰਤੀਆਂ ਖੁੱਲਵਾ ਰਹੇ ਹਨ ਉਨ੍ਹਾਂ ਨੂੰ ਏਹ ਭੁੰਜੇ ਬੈਠਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਏਟਕ ਨੇ ਵੀ ਅਜਿਹੇ ਅਫਸਰਾਂ ਦੀ ਪਹਿਲਾਂ ਵੀ ਹੈਂਕੜ ਭੰਨੀ ਹੈ, ਅੱਜ ਵੀ ਭੰਨੀ ਆ ਤੇ ਭਵਿੱਖ ਵਿੱਚ ਵੀ ਭੰਨੀ ਜਾਵੇਗੀ। ਇਸ ਮੌਕੇ ਸਰਕਲ ਪੱਛਮੀਂ ਦੇ ਪ੍ਰਧਾਨ ਗੁਰਮੁੱਖ ਸਿੰਘ, ਪੀ ਐਂਡ ਐਮ ਡਵੀਜਨ ਦੇ ਸੀਨੀਅਰ ਆਗੂ ਰਮਨਜੀਤ ਸਿੰਘ ਧੀਮਾਨ, ਅਮਨਦੀਪ ਸਿੰਘ ਸੋਢੀ, ਮਨਦੀਪ ਸਿੰਘ, ਬਲਰਾਜ ਸਿੰਘ, ਮਨੀਸ਼ ਮਲਹੋਤਰਾ, ਰਾਮ ਭਜਨ, ਵਰੁਣ ਮੱਟੂ, ਰਾਜਦੀਪ ਸਿੰਘ, ਵਿਜੇ ਕੁਮਾਰ, ਜਗਤ ਰਾਮ, ਗੁਰਇਕਬਾਲ ਸਿੰਘ, ਦਦਨਪ੍ਰਸ਼ਾਦ, ਅਮਰਜੀਤ ਸਿੰਘ, ਮੁਨੀਸ਼ ਕੁਮਾਰ ਅਤੇ ਹੋਰ ਹਾਜਰ ਸਨ।