Daily Suraj

ਪੰਜਾਬੀ

ਸ਼ੁਰੂਆਤੀ ਕਾਰੋਬਾਰ ਵਿੱਚ ਮਾਰਕੀਟ ਨੇ ਦਿਖਾਇਆ ਪੋਜ਼ੀਟਿਵ ਰੁਝਾਨ

16 Jun, 2025 10:27 PM

ਮੁੰਬਈ : ਦੋ ਦਿਨਾਂ ਦੀ ਤੇਜ਼ ਗਿਰਾਵਟ ਤੋਂ ਬਾਅਦ ਅੱਜ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਉਛਾਲ ਦਰਜ ਕੀਤਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ 30-ਸ਼ੇਅਰ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ਵਿੱਚ 288.79 ਅੰਕ ਚੜ੍ਹ ਕੇ 81,407.39 ’ਤੇ ਪਹੁੰਚ ਗਿਆ। 50-ਸ਼ੇਅਰ ਵਾਲਾ NSE Nifty ਵੀ 98.9 ਅੰਕ ਵਧ ਕੇ 24,817.50 ’ਤੇ ਰਿਹਾ।

ਸੈਂਸੈਕਸ ਦੀਆਂ 30 ਫਰਮਾਂ ਵਿੱਚੋਂ ਪਾਵਰ ਗਰਿੱਡ, ਅਲਟਰਾਟੈੱਕ ਸੀਮਿੰਟ, ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ., ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਇਨਫੋਸਿਸ ਸਭ ਤੋਂ ਵੱਡੇ ਲਾਭ ਕਮਾਉਣ ਵਾਲਿਆਂ ਵਿੱਚੋਂ ਸਨ। ਟਾਟਾ ਮੋਟਰਜ਼, ਐਕਸਿਸ ਬੈਂਕ, ਅਡਾਨੀ ਪੋਰਟਸ ਅਤੇ ਕੋਟਕ ਮਹਿੰਦਰਾ ਬੈਂਕ ਘਾਟੇ ਵਿੱਚ ਰਹੀਆਂ।

ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 11 ਪੈਸੇ ਡਿੱਗ ਕੇ 86.22 ’ਤੇ ਆ ਗਿਆ।

#StockMarket #Sensex #Nifty #MarketRecovery #ShareMarketNews #InvestorsUpdate #IndianEconomy #MarketTrends #StockMarketToday


Posted By: Daily Suraj Bureau

Latest News