Daily Suraj

ਪੰਜਾਬੀ

ਸਵਾਮੀ ਛੱਗਨ ਲਾਲ ਲਾਲਾ ਹੰਸ ਰਾਜ ਜੈਨ ਸਕੂਲ 'ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

13 Apr, 2026 04:44 PM

(ਹਰਪ੍ਰੀਤ ਸਿੰਘ ਪ੍ਰਿੰਸ)-ਸਵਾਮੀ ਛੱਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ 'ਚ ਵਿਸਾਖੀ ਦਾ ਪਾਵਨ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ 'ਚ ਸਕੂਲ ਵਿਖੇ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਸਾਡੀ ਨਵੀਂ ਪੀੜੀ ਨੂੰ ਸਾਡੀ ਅਮੀਰ ਵਿਰਾਸਤ ਤੇ ਸਾਡੇ ਸਭਿੱਚਾਰ ਤੋਂ ਜਾਣੂੰ ਕਰਾਉਣਾ ਅਤੇ ਨਾਲ ਜੋੜਨਾ ਹੈ। ਇਸ ਮੌਕੇ ਨਰਸਰੀ ਜਮਾਤ ਦੇ ਛੋਟੇ ਬੱਚਿਆਂ ਲਈ ਇੱਕ ਵਿਸ਼ੇਸ਼ ਫੈਂਸੀ ਡਰੈਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸਾਖੀ ਦੇ ਮਹੱਤਵ 'ਤੇ ਪ੍ਰਕਾਸ਼ ਪਾਉਣ ਦੇ ਨਾਲ ਹੋਈ। ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਵਿਸਾਖੀ ਨਾ ਕੇਵਲ ਰਬੀ ਦੀ ਫਸਲ ਕੱਟਣ ਦੀ ਖੁਸ਼ੀ ਦਾ ਪ੍ਰਤੀਕ ਹੈ, ਸਗੋਂ ਇਹ ਆਪਸੀ ਭਾਈਚਾਰੇ ਅਤੇ ਨਵੀਂ ਸ਼ੁਰੁਆਤ ਦਾ ਸੁਨੇਹਾ ਵੀ ਦਿੰਦੀ ਹੈ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਫੁੱਲ ਨੇ ਬੱਚਿਆਂ ਦੇ ਉਤਸ਼ਾਹ ਦੀ ਸਰਾਹਨਾ ਕਰਦੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਬੱਚਿਆਂ 'ਚ ਆਪਣੇ ਤਿਉਹਾਰਾਂ ਦੇ ਪ੍ਰਤੀ ਸਨਮਾਨ ਅਤੇ ਸਮਝ ਵਿਕਸਿਤ ਹੁੰਦੀ ਹੈ । ਨਰਸਰੀ ਦੇ ਇਹਨਾਂ ਛੋਟੇ ਬੱਚਿਆਂ ਨੂੰ ਖੇਡ ਖੇਡ 'ਚ ਆਪਣੀਆਂ ਜੜਾਂ ਨਾਲ ਜੋੜਨਾ ਹੀ ਸਾਡੀ ਪਹਿਲ ਹੈ। ਪ੍ਰੋਗਰਾਮ ਦੇ ਅੰਤ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਉਹਨਾਂ ਦੀ ਮਨਮੋਹਕ ਪੇਸ਼ਕਾਰੀਆਂ ਲਈ ਪੁਰਸਕਾਰ ਦਿੱਤੇ ਗਏ ਅਤੇ ਸਾਰਿਆਂ ਦੇ ਉਜੱਲ ਭਵਿੱਖ ਦੀ ਕਾਮਨਾ ਕੀਤੀ ਗਈ। ਸ੍ਰੀ ਅਨਿਲ ਜੈਨ ਪ੍ਰਧਾਨ, ਰਾਕੇਸ਼ ਬਾਂਸਲ ਸੈਕਟਰੀ ਨੇ ਬੱਚਿਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਅਤੇ ਅਸ਼ੀਰਵਾਦ ਦਿੱਤਾ।

Posted By: Daily Suraj Bureau

Latest News