Daily Suraj

ਪੰਜਾਬੀ

ਡੀਐਸਪੀ ਹਰਵਿੰਦਰ ਸਿੰਘ ਖਹਿਰਾ ਤੇ ਚੇਅਰਮੈਨ ਮੁਕੇਸ਼ ਜਨੇਜਾ ਵੱਲੋਂ ਸ਼ਾਹਪੁਰ ਕਲਾਂ ਦੇ ਕੁਸ਼ਤੀ ਦੰਗਲ ਦਾ ਪੋਸਟਰ ਰਿਲੀਜ਼

14 Feb, 2026 11:20 AM

(ਜਗਸੀਰ ਸਿੰਘ)-ਕਸਬੇ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਵਿਖੇ ਸ੍ਰੀ ਸ੍ਰੀ 108 ਸਿੱਧ ਬਾਬਾ ਮਨੋਹਰ ਗਿਰ ਜੀ ਯੂਥ ਸਪੋਰਟਸ ਕਲੱਬ ਵਲੋਂ 19 ਫਰਵਰੀ ਦਿਨ ਵੀਰਵਾਰ ਨੂੰ ਹੋਣ ਵਾਲੇ ਪਹਿਲੇ ਕੁਸ਼ਤੀ ਦੰਗਲ ਦਾ ਪੋਸਟਰ ਸ. ਹਰਵਿੰਦਰ ਸਿੰਘ ਖਹਿਰਾ ਡੀਐਸਪੀ ਸੁਨਾਮ ਤੇ ਮੁਕੇਸ਼ ਜਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਭਰ ਤੋਂ ਨਾਮਵਰ ਪਹਿਲਵਾਨ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਉਹਨਾਂ ਇਲਾਕਾ ਨਿਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਇਸ ਕੁਸ਼ਤੀ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਵਧਾਉਣ ਦੀ ਬੇਨਤੀ ਕੀਤੀ। ਇਸ ਸਮੇਂ ਮਲਕੀਤ ਸਿੰਘ ਪ੍ਰਧਾਨ ਬਲਾਕ ਚੀਮਾ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਜਗਸੀਰ ਸਿੰਘ ਸੀਰਾ, ਅਮਨ ਨਵੇਂ ਪਿੰਡੀਆ ,ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ,ਗੁਰਵੀਰ ਸਿੰਘ ਨਹਿਲ, ਬੇਅੰਤ ਸਿੰਘ ਰਿੰਪੀ ਤੇ ਜਗਸੀਰ ਸਿੰਘ ਗੱਗਾ ਹਾਜ਼ਰ ਸਨ।

Posted By: Daily Suraj Bureau

Latest News