Daily Suraj

ਪੰਜਾਬੀ

ਪਿੰਡ ਸੇਲਕੀਆਣਾ ਵਿਖੇ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਲਗਾਈ

20 Nov, 2026 05:10 PM

ਲਸਾੜਾ/ਫਿਲੌਰ,,ਬੱਗਾ ਸੇਲਕੀਆਣਾ,,ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੇਲਕੀਆਣਾ ਵਿਖੇ ਗੁਰੂ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਜੋਗ ਨਾਲ ਪ੍ਰਭਾਤ ਫੇਰੀ ਲਗਾਈ ਗਈ ਇਹ ਪ੍ਰਭਾਤ ਫੇਰੀ ਗੁਰੂਘਰ ਤੋਂ ਆਰੰਭ ਹੋਕੇ ਨਗਰ ਦੀ ਪ੍ਰਕਰਮਾ ਕਰਦੀ ਹੋਈ ਗੁਰਦੁਆਰਾ ਸਾਹਿਬ ਚ ਸਮਾਪਤ ਹੋਈ ਪ੍ਰਭਾਤ ਫੇਰੀ ਦੌਰਾਨ ਸੰਗਤ ਵਲੋਂ ਸ਼ਬਦ ਕੀਰਤਨ ਕਰਕੇ ਨਿਹਾਲ ਕੀਤਾ ਸੰਗਤਾ ਨੂੰ ਚਾਹ ,ਭੁਜੀਆ ਤੇ ਸਮੋਸਿਆ ਦੇ ਲੰਗਰ ਅਟੁੱਟ ਵਰਤਾਏ ਗਏ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਨੇ ਦੱਸਿਆ ਕਿ 22 ਨਵੰਬਰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ 24 ਨਵੰਬਰ ਨੂੰ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਭੋਗ ਉਪਰੰਤ ਪ੍ਰਸਿੱਧ ਕੀਰਤਨੀਏ ਸੰਗਤ ਨੂੰ ਕੀਰਤਨ ਰਾਹੀ ਨਿਹਾਲ ਕਰਨਗੇ ਦਾਨੀ ਸੰਗਤ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਚਾਹ ਪਕੌੜਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਨੰਬਰਦਾਰ ਹਰਪਾਲ ਸਿੰਘ, ਗ੍ਰੰਥੀ ਗੁਰਪਾਲ ਸਿੰਘ, ਐਨਆਰਆਈ ਜਸਵਿੰਦਰ ਸਿੰਘ ਸੰਧੂ,ਸੁਖਜੀਤ ਸਿੰਘ ਸ਼ੇਰਗਿੱਲ, ਪੰਚ ਜਗਜੀਤ ਸਿੰਘ ਰਾਮਾ,ਯਾਦਵਿੰਦਰ ਸਿੰਘ,ਬਹਾਦਰ ਸਿੰਘ, ਮਹਿੰਦਰ ਪਾਲ ਦਵਿੰਦਰ ਕੁਮਾਰ,ਡਾ ਸੋਨੂੰ ਬੰਗੜ, ਨਰਿੰਦਰ ਸਿੰਘ,,ਦਲਵੀਰ ਕਾਹਲੇ, ਸਤਨਾਮ ਬਿਲਾ, ਅਮਰਨਾਥ,ਹਰਮੇਸ਼ ਲਾਲ,ਦੀਪਾ ਆਦਿ ਹਾਜ਼ਰ ਸਨ

Latest News