Daily Suraj

ਪੰਜਾਬੀ

ਰਾਧਾ ਵਾਟਿਕਾ ਸਕੂਲ 'ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ, ਬੱਚਿਆਂ ਨੇ ਕੀਤੀ ਸ਼ਾਨਦਾਰ ਪੇਸ਼ਕਾਰੀ

13 Apr, 2026 05:45 PM

(ਹਰਪ੍ਰੀਤ ਸਿੰਘ ਪ੍ਰਿੰਸ)-ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ 'ਚ ਵਿਸਾਖੀ ਦਾ ਪ੍ਰਸਿੱਧ ਤਿਉਹਾਰ ਉਤਸਾਹ ਅਤੇ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੇ ਸ਼ੁਰੂ 'ਚ ਪਲਸ ਟੂ ਸਾਇੰਸ ਦੀ ਵਿਦਿਆਰਥਣ ਈਵਨਜੋਤ ਕੌਰ ਨੇ ਵਿਸਾਖੀ ਨਾਲ ਸਬੰਧਤ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਇਸ ਤੋਂ ਉਪ੍ਰੰਤ ਚੌਥੀ ਕਲਾਸ ਦੀ ਵਿਦਿਆਰਥਣ ਨਿਮਰਤ ਕੌਰ ਨੇ 'ਵੱਟੋ ਵੱਟ ਤੁਰੀ ਜਾਂਦੀ ਸੀ ਮੈਂ ਖੇਤ ਨੂੰ' ਗੀਤ ਉੱਪਰ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ, ਜਿਸ ਨੇ ਸਭ ਦਾ ਮਨ ਮੋਹ ਲਿਆ। ਛੇਵੀਂ, ਸੱਤਵੀਂ ਅਤੇ ਅੱਠਵੀਂ ਦੀਆਂ ਵਿਦਿਆਰਥਣਾਂ ਨੇ 'ਆਈ ਵਿਸਾਖੀ ਸੋਹਣਿਆ' ਗੀਤ 'ਤੇ ਗਰੁੱਪ ਡਾਂਸ ਕੀਤਾ ਜੋ ਕਿ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਸਾ ਰਿਹਾ ਸੀ। ਇਸ ਤੋਂ ਇਲਾਵਾ ਬਾਰਵੀਂ ਕਲਾਸ ਦੀ ਵਿਦਿਆਰਥਣ ਸ਼ੁਭਕੀਰਤ ਕੌਰ ਨੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਨਾਲ ਸਬੰਧਤ ਜਾਣਕਾਰੀ ਦਿੱਤੀ ਜੋ ਕਿ ਸਾਰਿਆਂ ਲਈ ਬਹੁਤ ਹੀ ਮਹੱਤਵਪੂਰਨ ਸਿੱਧ ਹੋਈ। ਨੰਨੇ ਮੁੰਨੇ ਬੱਚਿਆਂ ਨੇ ਬੋਲੀਆਂ ਅਤੇ ਵਿਸਾਖੀ ਨਾਲ ਸਬੰਧਤ ਛੋਟੀਆਂ ਕਵਿਤਾਵਾਂ ਗਾਈਆਂ। ਪੂਰੇ ਪੰਜਾਬੀ ਪਹਿਰਾਵੇ 'ਚ ਤਿਆਰ ਹੋਏ ਇਹ ਨੰਨੇ ਮੁੰਨੇ ਗੱਭਰੂ ਅਤੇ ਮੁਟਿਆਰਾਂ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੇ। ਅਖੀਰ 'ਚ ਮੈਡਮ ਪਰਮਜੀਤ ਕੌਰ ਬੋਪਾਰਾਏ ਨੇ ਵਿਸਾਖੀ ਨਾਲ ਸਬੰਧਤ ਧਾਰਮਿਕ, ਸੱਭਿਆਚਾਰਿਕ ਅਤੇ ਇਤਿਹਾਸਿਕ ਮਹੱਤਤਾ ਬਾਰੇ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਪ੍ਰਿੰਸੀਪਲ ਅਨੁਪਮਾ ਸ਼ਰਮਾ ਨੇ ਵਿਸਾਖੀ ਅਤੇ ਅੰਬੇਡਕਰ ਜਯੰਤੀ ਦੀ ਸਭ ਨੂੰ ਵਧਾਈ ਦਿੱਤੀ।

Posted By: Daily Suraj Bureau

Latest News