Daily Suraj

ਪੰਜਾਬੀ

ਆਮ ਆਦਮੀ ਪਾਰਟੀ ਨੇ ਹਲਕਾ ਆਤਮ ਨਗਰ ਦੇ ਮਿਹਨਤੀ ਵਰਕਰਾਂ ਨੂੰ ਦਿੱਤਾ ਮਾਣ ਸਨਮਾਨ

12 Jan, 2026 05:57 PM

ਮਨਪ੍ਰੀਤ ਸਿੰਘ ਟਰੇਡਰ ਕਮਿਸ਼ਨ ਕਮਿਸ਼ਨ ਦੇ ਚੇਅਰਪਰਸਨ ਅਤੇ ਅਸ਼ੋਕ ਪੁਰੀ ਸਮੇਤ 10 ਮੈਂਬਰ ਨਿਯੁਕਤ ਪਾਰਟੀ ਪ੍ਰਤੀ ਸੇਵਾਵਾਂ ਦੇਖਦੇ ਹੋਏ ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਵਿਧਾਨ ਸਭਾ ਟਰੇਡਰ ਕਮਿਸ਼ਨ ਵਲੋਂ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਸਰਗਰਮ ਵਲੰਟੀਅਰ ਨੂੰ ਮਾਣ ਸਨਮਾਨ ਬਖਸ਼ਦੇ ਹੋਏ ਮਨਪ੍ਰੀਤ ਸਿੰਘ ਨੂੰ ਟਰੇਡਰ ਕਮਿਸ਼ਨ ਦਾ ਚੇਅਰਪਰਸਨ ਅਤੇ ਅਸ਼ੋਕ ਪੁਰੀ ਸਮੇਤ ਰਜਿੰਦਰ ਸਿੰਘ, ਸਤਬੀਰ ਬਿੰਦਰਾ, ਦੀਪਕ ਅਰੋੜਾ, ਜਰਨੈਲ ਸਿੰਘ, ਸਤਿੰਦਰ ਸਿੰਘ, ਲਖਵੀਰ ਸ਼ਰਮਾ, ਹਰਮੀਤ ਭਾਟੀਆ, ਦੀਪਕ ਚਾਵਲਾ ਅਤੇ ਬਲਜਿੰਦਰ ਸਿੰਘ ਬਿੱਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਉਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਆਪ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰ ਮਨੀਸ਼ ਸਿਸੋਦੀਆ, ਪੰਜਾਬ ਦੇ ਪ੍ਰਧਾਨ ਸ੍ਰ ਅਮਨ ਅਰੋੜਾ ਸਮੇਤ ਸਾਰੀ ਆਪ ਹਾਈ ਕਮਾਂਡ ਅਤੇ ਖਾਸ ਤੌਰ ਤੇ ਹਲਕਾ ਆਤਮ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਉਹ ਵਪਾਰੀ ਵਰਗ ਦੇ ਹੱਕਾਂ ਦੀ ਗਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਰਾਹੀਂ ਪੰਜਾਬ ਸਰਕਾਰ ਤੱਕ ਪੁਣਚਾਉਣਗੇ। ਉਨ੍ਹਾਂ ਹੋਰ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਅਤੇ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਨੂੰ ਘਰ ਘਰ ਪੁੰਹਚਾਉਣ ਲਈ ਦਿਨ ਰਾਤ ਇਕ ਕਰ ਦੇਣਗੇ ਤਾਂ ਜੌ 2027 ਵਿੱਚ ਆਪ ਸਰਕਾਰ ਮੁੜ ਤੋਂ ਪੰਜਾਬ ਦੀ ਸਤਾ ਸੰਭਾਲਦੇ ਹੋਏ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਨੂੰ ਨੇਪਰੇ ਚੜਾ ਸਕੇ।

Posted By: Daily Suraj Bureau

Latest News