Daily Suraj

ਪੰਜਾਬੀ

ਮੰਗਾਂ ਨੂੰ ਲੈ ਕੇ ਦੋ ਦਿਨਾਂ ਸਮੂਹਿਕ ਛੁੱਟੀ ਤੇ ਗਏ ਬਿਜਲੀ ਮੁਲਾਜ਼ਮਾਂ ਨੇ ਮੈਨੇਜਮੈਂਟ ਤੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ।

21 Jul, 2026 06:55 PM

ਤਲਵੰਡੀ ਸਾਬੋ (ਗੁਰਪ੍ਰੀਤ ਸਿੰਘ) ਬਿਜਲੀ ਬੋਰਡ ਦੀਆਂ ਪੀ.ਅੱੈਸ.ਈ.ਬੀ ਇਮਪਲਾਈ ਜੋਇੰਟ ਫੋਰਮ,ਬਿਜਲੀ ਮੁਲਾਜ਼ਮ ਏਕਤਾ ਮੰਚ,ਏ.ਓ.ਜੇ.ਈ ਸਮੇਤ ਵੱਖ-ਵੱਖ ਜਥੇਬੰਦੀਆਂ ਜੋ ਪਿਛਲੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਵੱਲੋਂ ਲੰਘੇ ਕੱਲ 20 ਜੁਲਾਈ ਦੀ ਮੀਟਿੰਗ ਵਿੱਚ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਉਨਾਂ ਦੀ ਕੋਈ ਵੀ ਮੰਗ ਨਾ ਮੰਨਣ ਤੋਂ ਇਨਕਾਰੀ ਹੋਣ ਦੇ ਦੋਸ਼ ਲਾਉਦਿਆਂ 21 ਤੇ 22 ਜੁਲਾਈ ਨੂੰ ਬਿਜਲੀ ਮੁਲਾਜ਼ਮਾਂ ਦੇ ਸਮੂਹਿਕ ਛੁੱਟੀ ਤੇ ਚਲੇ ਜਾਣ ਦੇ ਕੀਤੇ ਫੈਸਲੇ ਤਹਿਤ ਅੱਜ ਉੱਪ ਮੰਡਲ ਤਲਵੰਡੀ ਸਾਬੋ ਦੇ ਬਿਜਲੀ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਭਰਕੇ ਬਿਜਲੀ ਘਰ ਦੇ ਗੇਟ ਅੱਗੇ ਧਰਨਾ ਦਿੱਤਾ। ਜਥੇਬੰਦੀਆਂ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨਾ,ਘੱਟ ਸਟਾਫ ਹੋਣ ਕਰਕੇ ਆ ਰਹੀਆਂ ਦਿੱਕਤਾਂ,ਸਹੀ ਭਰਤੀਆਂ ਨਾ ਕਰਨਾ,ਡੀ.ਏ ਦਾ ਮੁੱਦਾ,ਪੁਰਾਣੀ ਪੈਨਸ਼ਨ ਦਾ ਮੁੱਦਾ 17-7-20 ਵਾਲਾ ਸੈਂਟਰ ਦੇ ਸਕੇਲਾਂ ਦਾ ਮੁੱਖ ਮੁੱਦਾ,ਬਰਾਬਰ ਕੰਮ ਬਰਾਬਰ ਤਨਖਾਹ,ਪੁਰਾਣੀ ਪੈਨਸ਼ਨ ਬਹਾਲੀ ਆਦਿ ਸਬੰਧੀ ਏਜੰਡਾ ਬਣਾ ਕੇ ਮੈਨੇਜਮੈਂਟ ਨੂੰ ਦਿੱਤਾ ਹੋਇਐ ਪਰ ਸਰਕਾਰ ਤੇ ਮੈਨੇਜਮੈਂਟ ਕੋਈ ਵੀ ਮੰਗ ਮੰਨਣ ਨੂੰ ਰਾਜ਼ੀ ਨਹੀਂ ਜਿਸ ਕਰਕੇ ਹੁਣ ਬਿਜਲੀ ਮੁਲਾਜ਼ਮਾਂ ਨੂੰ ਸੰਘਰਸ਼ ਦਾ ਰਾਹ ਪੈਣਾ ਪਿਆ ਹੈ। ਮੁਲਾਜ਼ਮਾਂ ਨੇ ਜਿੱਥੇ ਸੰਘਰਸ਼ ਨੂੰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਉੱਥੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਸਬੰਧੀ ਕੋਈ ਸੰਕਟ ਆਉਂਦਾ ਹੈ ਜਾਂ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸਦੀ ਜਿੰਮੇਵਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੋਵੇਗੀ। ਧਰਨੇ ਵਿੱਚ ਟੀ.ਐੱਸ.ਯੂ ਦੇ ਸਰਕਲ ਸਕੱਤਰ ਬੇਅੰਤ ਸਿੰਘ ਤੇ ਜ਼ੋਨ ਆਗੂ ਗੁਰਲਾਭ ਸਿੰਘ ਵੱਲੋਂ ਹੋਰ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਏ.ਓ ਜੇ.ਈ ਤੋਂ ਹਰਮਨ ਸਿੰਘ ਜੇ.ਈ ਤੇ ਐੱਮ.ਐੱਸ.ਯੂ ਦੇ ਹਨੀ ਗੋਇਲ ਵੱਲੋਂ ਵੀ ਸੰਬੋਧਨ ਕੀਤਾ ਗਿਆ ਜਦੋਂਕਿ ਇਸ ਮੌਕੇ ਸੰਜੀਵ ਸ਼ਰਮਾਂ,ਹਰਵਿੰਦਰ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਪ੍ਰਦੀਪ ਸਿੰਘ,ਕਰਮਜੀਤ ਜੇ.ਈ,ਪ੍ਰਗਟ ਸਿੰਘ ਪ੍ਰਧਾਨ ਟਰਾਂਸਕੋ ਸਮੇਤ ਕਈ ਮੁਲਾਜ਼ਮ ਆਗੂ ਹਾਜ਼ਰ ਸਨ।

Posted By: Daily Suraj Bureau

Latest News