Daily Suraj

ਪੰਜਾਬੀ

ਅਮਰੀਕਾ ਦੇ ਡਾਕ ਸਹੂਲਤ ਕੇਂਦਰ 'ਚ ਗੋਲੀਬਾਰੀ, 3 ਮੁਲਾਜ਼ਮਾਂ ਦੀ ਮੌਤ

13 Oct, 2021 05:30 AM

ਮੈਮਫ਼ਿਸ, 13 ਅਕਤੂਬਰ - ਅਮਰੀਕਾ ਦੇ ਮੈਮਫ਼ਿਸ ਵਿਚ ਡਾਕ ਸਹੂਲਤ ਕੇਂਦਰ ਵਿਚ ਹੋਈ ਗੋਲੀਬਾਰੀ ਵਿਚ 3 ਮੁਲਾਜ਼ਮ ਮਾਰੇ ਗਏ। ਮਰਨ ਵਾਲਿਆਂ ਵਿਚ ਤੀਸਰਾ ਵਿਅਕਤੀ ਹੀ ਹਮਲਾਵਰ ਸੀ, ਜਿਸ ਨੇ ਵਾਰਦਾਤ ਤੋਂ ਬਾਅਦ ਖ਼ੁਦ ਹੀ ਆਪਣੇ ਨੂੰ ਗੋਲੀ ਮਾਰ ਲਈ। ਰਿਪੋਰਟਾਂ ਮੁਤਾਬਿਕ ਇਕ ਹਫ਼ਤੇ ਵਿਚ ਪੱਛਮੀ ਟੈਨੇਸੀ ਵਿਚ ਜਾਂ ਨੇੜੇ ਇਹ ਗੋਲੀਬਾਰੀ ਦੀ ਤੀਸਰੀ ਵੱਡੀ ਵਾਰਦਾਤ ਹੈ।

Posted By: Daily Suraj Bureau

Latest News