ਮਹਿਲਾ ਦਿਵਸ ਮੌਕੇ ਔਰਤਾਂ ਦੇ ਖਾਤੇ 1 ਹਜ਼ਾਰ ਦਾ ਤੋਹਫ਼ਾ ਦੇਣਾ ਸਰਕਾਰ ਦਾ ਸਲਘਾਯੋਗ ਫ਼ੈਸਲਾ: ਚੇਅਰਮੈਨ ਢਿੱਲੋਂ
( ਮੁਖ਼ਤਿਆਰ ਸਿੰਘ) ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਪ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋ ਨੇ ਵੱਖ-ਵੱਖ ਖੇਤਰ ਵਿਚ ਸਾਨਦਾਰ ਯੋਗਦਾਨ ਪਾਉਂਣ ਵਾਲੀਆਂ ਔਰਤਾਂ ਦਾ ਸਨਮਾਨ ਕਰਦਿਆ ਪੰਜਾਬ ਸਰਕਾਰ ਵਲੋਂ ਇਸ ਮੌਕੇ ਔਰਤਾਂ ਦੇ ਖਾਤੇ ਵਿਚ 1 ਹਜ਼ਾਰ ਰੁਪਏ ਮਹੀਨਾ ਪਾਉਂਣ ਦੇ ਐਲਾਨ ਨੂੰ ਅਮਲੀ ਰੂਪ ਦੇਣ ਦੇ ਫ਼ੈਸਲੇ ਦੀ ਸਲਾਘਾ ਕਰਦਿਆ ਕਿਹਾ ਕਿ ਸਰਕਾਰ ਨੇ ਸਾਬਤ ਕਰ ਦਿਤੀ ਕਿ ਉਹ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ ਅਤੇ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਕੀਤੇ ਸਾਰੇ ਵਾਹਦੇ ਪੂਰੇ ਕਰ ਦਿਤੇ ਹਨ ਜਿਸ ਕਾਰਣ ਵਿਰੋਧੀ ਪਾਰਟੀਆਂ ਪਾਸ ਲੋਕਾਂ ਵਿਚ ਜਾਣ ਲਈ ਕੋਈ ਮੁੱਦਾ ਨਹੀਂ ਅਤੇ 2027 ਦੀਆਂ ਚੋਣਾਂ ਵਿਚ ਆਪ ਮੁੜ ਸਾਨਦਾਰ ਜਿਤ ਹਾਸਲ ਕਰਕੇ ਆਪਣੀ ਸਰਕਾਰ ਕਾਇਮ ਕਰੇਗੀ। ਇਸ ਮੌਕੇ ਮਨਪ੍ਰੀਤ ਕੌਰ ਪ੍ਰਧਾਨ, ਨਰਿੰਦਰ ਜੀਤ ਕੌਰ ਖਾਲਸਾ, ਰੀਨਾ ਰਾਣੀ ਨੌਲੱਖਾ, ਜਗਮਨਦੀਪ ਕੌਰ ਪੰਜੋਲੀ, ਰਮਨਦੀਪ ਕੌਰ ਪੋਲਾ, ਸੋਨਜੀਤ ਕੌਰ, ਸਰਬਜੀਤ ਕੌਰ, ਲਵਪ੍ਰੀਤ ਕੌਰ, ਸੁਨੀਤਾ ਰਾਣੀ, ਰੁਪਿੰਦਰ ਕੌਰ ਗਰੇਵਾਲ, ਸ਼ਰਨਦੀਪ ਕੌਰ, ਹਰਪ੍ਰੀਤ ਕੌਰ, ਰਸਨਦੀਪ ਕੌਰ, ਸਿਮਰਨਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਤਰਖਾਣ ਮਾਜਰਾ, ਅਕਵਿੰਦਰ ਕੌਰ ਤਰਖਾਣ ਮਾਜਰਾ, ਹਰਸ਼ਦੀਪ ਕੌਰ ਮਾਜਰਾ ਅਤੇ ਜਗਜੀਤ ਕੌਰ ਲਟੌਰ ਨੇ ਸਿਰਕਤ ਕੀਤੀ ਅਤੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ। ਸਮਾਗਮ ਵਿਚ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਬਾਬਾ ਹਰੀ ਸਿੰਘ, ਡਾ. ਹਰਪ੍ਰੀਤ ਸਿੰਘ ਲਟੌਰ, ਮੁਹੰਮਦ ਅਨਵੀਰ, ਦੀਦਾਰ ਸਿੰਘ ਮਾਵੀ, ਸਰਚੰਦ ਸਿੰਘ ਅਤੇ ਕਰਮਜੀਤ ਸਿੰਘ ਟਿਵਾਣਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।
Posted By: Daily Suraj Bureau