Daily Suraj

ਪੰਜਾਬੀ

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

27 May, 2025 09:37 PM

ਮੁੰਬਈ : ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਆਈਟੀ ਸ਼ੇਅਰਾਂ ਅਤੇ ਕਮਜ਼ੋਰ ਏਸ਼ੀਆਈ ਬਾਜ਼ਾਰਾਂ ਦੇ ਰੁਝਾਨਾਂ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਖਿਸਕ ਗਏ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 460.38 ਅੰਕ ਡਿੱਗ ਕੇ 81,716.07 ’ਤੇ ਆ ਗਿਆ। ਐੱਨਐੱਸਈ ਨਿਫਟੀ 162.05 ਅੰਕ ਡਿੱਗ ਕੇ 24,839.10 ’ਤੇ ਆ ਗਿਆ। ਬਾਅਦ ਵਿੱਚ ਬੀਐੱਸਈ ਬੈਂਚਮਾਰਕ 627.86 ਅੰਕ ਡਿੱਗ ਕੇ 81,548.59 ’ਤੇ ਅਤੇ ਨਿਫਟੀ 178 ਅੰਕ ਡਿੱਗ ਕੇ 24,807.95 ’ਤੇ ਆ ਗਿਆ।

ਸੈਂਸੈਕਸ ਫਰਮਾਂ ਵਿੱਚੋਂ NTPC, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐੱਚਸੀਐੱਲ ਟੈੱਕ, ਈਟਰਨਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਅਲਟਰਾਟੈੱਕ ਸੀਮੈਂਟ, ਐਕਸਿਸ ਬੈਂਕ ਅਤੇ ਟਾਟਾ ਮੋਟਰਜ਼ ਪਛੜ ਗਏ। ਇਸ ਦੌਰਾਨ ਇੰਡਸਇੰਡ ਬੈਂਕ ਲਾਭ ਵਿਚ ਰਿਹਾ। 

#StockMarket #Sensex #Nifty #MarketDownturn #ProfitBooking #IndianEconomy #BusinessNews #ShareMarketUpdate


Posted By: Daily Suraj Bureau

Latest News