Daily Suraj

ਪੰਜਾਬੀ

ਸੀਨੀਅਰ ਸਿਟੀਜਨ ਭਲਾਈ ਸੰਸਥਾ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ

10 Feb, 2026 05:10 PM

(ਜਗਸੀਰ ਲੌਂਗੋਵਾਲ)-ਸਥਾਨਕ ਬਨਾਸਰ ਬਾਗ ਸਥਿਤ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਦਫਤਰ ਵਿਖੇ ਨਵੇਂ ਸਾਲ ਦੀ ਖੁਸ਼ੀ ਵਿੱਚ, ਸਰਬਸਾਂਝੀਵਾਲਤਾ ਅਤੇ ਸੰਸਥਾ ਦੀ ਚੜ੍ਹਦੀ ਕਲਾ ਦੇ ਮੰਤਵ ਨੂੰ ਲੈ ਕੇ ਧਾਰਮਿਕ ਸਮਾਗਮ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਸੰਸਥਾ ਪ੍ਰਧਾਨ ਡਾ. ਨਰਵਿੰਦਰ ਸਿੰਘ ਕੌਸ਼ਲ, ਇੰਜ: ਪਰਵੀਨ ਬਾਂਸਲ ਚੇਅਰਮੈਨ,ਜਗਜੀਤ ਸਿੰਘ ਜੱਸਲ ਜਰਨਲ ਸਕੱਤਰ ਦੇ ਨਾਲ ਸ਼ਕਤੀ ਮਿੱਤਲ ਖਜਾਨਚੀ, ਰਾਜ ਕੁਮਾਰ ਬਾਂਸਲ, ਅਵਿਨਾਸ਼ ਸ਼ਰਮਾ ਦੀ ਦੇਖ ਰੇਖ ਹੇਠ ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਭਾਈ ਪ੍ਰਭਜੋਤ ਸਿੰਘ ਰਾਗੀ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ ਜਦੋਂ ਕਿ ਭਾਈ ਕੁਲਵੰਤ ਸਿੰਘ ਬੁਰਜ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਨਾਮਦੇਵ ਜੀ ਨੇ ਕਥਾ ਵਿਚਾਰ ਕੀਤੀ ਅਤੇ ਸਭ ਘਰਾਂ ਵਿੱਚ ਸੁੱਖ ਸ਼ਾਂਤੀ, ਸਰਬੱਤ ਦਾ ਭਲਾ ਅਤੇ ਸੰਸਥਾ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।। ਸੰਸਥਾ ਵੱਲੋਂ ਜਥੇ ਅਤੇ ਭਾਈ ਕੁਲਵੰਤ ਸਿੰਘ ਨੂੰ ਡਾ: ਨਰਵਿੰਦਰ ਸਿੰਘ ਕੌਸ਼ਲ, ਇੰਜ: ਪਰਵੀਨ ਬਾਂਸਲ, ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ, ਸ਼ਕਤੀ ਮਿੱਤਲ ਖਜਾਨਚੀ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਸਿਰੋਪਾਓ ਦੇ ਕੇ ਸਤਿਕਾਰ ਕੀਤਾ। ਸਮਾਗਮ ਦੌਰਾਨ ਅਮਰਜੀਤ ਸਿੰਘ ਪਾਹਵਾ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਮਾਣਾ, ਬਾਲ ਕ੍ਰਿਸ਼ਨ, ਕੁਲਵੰਤ ਸਿੰਘ ਅਕੋਈ, ਹਰੀ ਦਾਸ ਸ਼ਰਮਾ, ਸੱਤਦੇਵ ਸ਼ਰਮਾ, ਸ਼ਿੰਗਾਰਾ ਸਿੰਘ, ਵਾਸਦੇਵ ਸ਼ਰਮਾ, ਡੀ ਐਸ ਖੁਰਮੀ, ਸੁਰਿੰਦਰ ਸ਼ੋਰੀ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵੱਲੋਂ ਗੁਰਦੁਆਰਾ ਸਾਹਿਬ ਕਮੇਟੀ ਮੈਂਬਰ ਗੋਬਿੰਦਰ ਸਿੰਘ ਜੱਸਲ ਦੇ ਨਾਲ ਰਾਜ ਕੁਮਾਰ ਅਰੋੜਾ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸੰਸਥਾ ਪ੍ਰਧਾਨ ਡਾ ਕੌਸ਼ਲ, ਸ਼੍ਰੀਮਤੀ ਸੁਨੀਤਾ ਕੌਸ਼ਲ, ਪਰਵੀਨ ਬਾਂਸਲ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਸਰਪ੍ਰਸਤ ਬਲਦੇਵ ਸਿੰਘ ਗੋਸਲ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼਼ਖਮੀ, ਸੁਰਿੰਦਰ ਪਾਲ ਗੁਪਤਾ , ਏ ਪੀ ਸਿੰਘ ਬਾਬਾ ਨੇ ਸੰਸਥਾ ਵੱਲੋਂ ਸਰਬੱਤ ਦੇ ਭਲੇ ਲਈ ਕਰਵਾਏ ਇਸ ਸਮਾਗਮ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਵੱਖ ਵੱਖ ਧਾਰਮਿਕ, ਸਮਾਜਿਕ, ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਵਜੋਂ ਵਰਿੰਦਰ ਕੁਮਾਰ, ਜੀਤ ਸਿੰਘ ਢੀਂਡਸਾ, ਗੁਰਦਿਆਲ ਸਿੰਘ, ਏ਼ ਪੀ ਸਿੰਘ ਬਾਬਾ, ਪੀ੍ਤਮ ਸਿੰਘ, ਜਸਵੀਰ ਸਿੰਘ ਖਾਲਸਾ, ਮਾਸਟਰ ਨਰਿੰਦਰ ਸਿੰਘ, ਪਰਮਜੀਤ ਸਿੰਘ ਟਿਵਾਣਾ, ਰਵਿੰਦਰ ਸਿੰਘ ਗੁੱਡੂ, ਸੁਰੇਸ਼ ਕੁਮਾਰ ਗੁਪਤਾ, ਜਗਦੇਵ ਸ਼ਰਮਾ, ਬਲਵੰਤ ਸਿੰਘ , ਕਰਨਲ ਚੀਮਾ, ਮਨਿੰਦਰ ਸਿੰਘ, ਸੁਧੀਰ ਵਾਲੀਆ, ਹਰਬੰਸ ਲਾਲ ਜਿੰਦਲ, ਜਸਪਾਲ ਸ਼ਰਮਾ,ਰਾਮ ਲਾਲ ਪਾਂਧੀ, ਚੰਚਲ ਗਰਗ, ਸੁਮਨ ਜ਼ਖ਼ਮੀ, ਪਰਮਜੀਤ ਕੌਰ ਵਾਲੀਆ, ਜੋਗਿੰਦਰ ਕੌਰ, ਬਲਵਿੰਦਰ ਕੌਰ ਢਿੱਲੋਂ,ਦਰਸ਼ਨਾ ਦੇਵੀ, ਊਸ਼ਾ ਸੱਚਦੇਵਾ, ਹਰਜੀਤ ਕੌਰ ਸਿੱਧੂ, ਰੇਖਾ, ਸਪਨਾ, ਕੁਸ਼ਲਿਆ ਦੇਵੀ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਹਾਜ਼ਰ ਸਨ। ਡਾ ਨਰਵਿੰਦਰ ਸਿੰਘ ਕੌਸ਼ਲ ਨੇ ਹਾਜ਼ਰ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਇਹ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਨਾਲ ਆਪਸੀ ਭਾਈਚਾਰਕ ਸਾਂਝ, ਸਰਬਸਾਂਝੀਵਾਲਤਾ , ਪਿਆਰ , ਇਤਫ਼ਾਕ ਬਣਦਾ ਹੈ। ਆਪ ਨੇ ਸੰਸਥਾ ਮੈਂਬਰਾਂ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Posted By: Daily Suraj Bureau

Latest News