Daily Suraj

ਪੰਜਾਬੀ

ਬਾਜਵਾ ਮਾਮਲੇ ‘ਚ ਕਮਿਸ਼ਨ ਮੂਹਰੇ ਕਾਨੂੰਨੀ ਪੱਖ ਰੱਖਿਆ ਗਿਆ

11 Feb, 2026 02:57 PM

ਵਕੀਲ ਨੇ ਕਮਿਸ਼ਨ ਤੋਂ ਮੰਗਿਆ 15 ਦਿਨਾਂ ਦਾ ਸਮ੍ਹਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਭੇਜੇ ਨੋਟਿਸ ਸਬੰਧੀ ਅੱਜ ਬਾਜਵਾ ਵੱਲੋਂ ਉਸ ਦਾ ਵਕੀਲ ਅਰਵਿੰਦ ਸਿੰਘ ਸਚਦੇਵਾ ਪੇਸ਼ ਹੋਏ। ਇਸ ਦੌਰਾਨ ਬਾਜਵਾ ਦੇ ਵਕੀਲ ਅਰਵਿੰਦ ਸਿੰਘ ਸਚਦੇਵਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਿੱਥੇ ਵਿਅਸਤ ਹੋਣ ਕਰਕੇ ਖੁਦ ਨਹੀਂ ਆ ਸਕੇ ਪਰ ਉਨਾਂ ਨੇ ਕਮਿਸ਼ਨ ਕੋਲ ਆਪਣਾ ਰਿਪਲਾਈ ਦੇ ਦਿੱਤਾ ਹੈ ਅਤੇ ਹੋਰ ਲੋੜੀਂਦੇ ਜਵਾਬ ਲਈ 15ਦਿਨਾਂ ਦਾ ਸਮਾਂ ਮਮੰਗਿਆ ਤਾਂ ਕਮਿਸ਼ਨ ਨੇ ਅਗਲੀ ਤਾਰੀਖ 26 ਫਰਵਰੀ ਪਾ ਦਿੱਤੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਅਰਵਿੰਦ ਸਿੰਘ ਸਚਦੇਵਾ ਵੱਲੋਂ ਰੱਖੇ ਪੱਖ ਨੂੰ ਵਿਚਾਰਿਆ ਜਾਜਾਵੇ ਅਤੇ ਉਸ ਦੇ ਆਧਾਰ ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

Posted By: Daily Suraj Bureau

Latest News