Daily Suraj

ਪੰਜਾਬੀ

600 ਅਧਿਆਪਕਾਂ ਨੇ ਲਈ ਮਿਸ਼ਨ ਸਮਰੱਥ 4 ਦੀ ਟਰੇਨਿੰਗ

04 Feb, 2026 04:47 PM

ਬੱਚੇ ਦੇ ਸਰਬਪੱਖੀ ਵਿਕਾਸ ਲਈ ਮਿਸ਼ਨ ਸਮਰੱਥ ਬਹੁਤ ਜ਼ਰੂਰੀ - ਸ਼੍ਰੀਮਤੀ ਡਿੰਪਲ ਮਦਾਨ ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬੀ, ਹਿਸਾਬ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਨਿਪੁੰਨ ਬਣਾਉਣ ਲਈ ਮਿਸ਼ਨ ਸਮਰੱਥ ਚਾਰ ਦੀ ਟ੍ਰੇਨਿੰਗ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਸੰਪੰਨ ਹੋਈ। ਬਲਾਕ ਲੁਧਿਆਣਾ 1, ਲੁਧਿਆਣਾ 2 ਅਤੇ ਮਾਂਗਟ 3 ਦੇ ਹੁਣ ਤੱਕ ਵੱਖ-ਵੱਖ ਬੈਚ ਵਿੱਚ 600 ਅਧਿਆਪਕ ਇਹ ਟ੍ਰੇਨਿੰਗ ਲੈ ਚੁੱਕੇ ਹਨ। ਇਸ ਟਰੇਨਿੰਗ ਵਿੱਚ ਸ਼੍ਰੀਮਤੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਲੁਧਿਆਣਾ ਜੀ ਨੇ ਪਹੁੰਚ ਕੇ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਦੇ ਉਦੇਸ਼ ਅਤੇ ਵਿਦਿਆਰਥੀਆਂ ਨੂੰ ਇਸ ਟ੍ਰੇਨਿੰਗ ਦੇਣ ਬਾਰੇ ਜ਼ਰੂਰੀ ਨੁਕਤੇ ਦੱਸੇ ਕਿ ਬੱਚੇ ਦੇ ਸਰਬਪੱਖੀ ਵਿਕਾਸ ਲਈ ਉਸਦੀ ਪੰਜਾਬੀ ਭਾਸ਼ਾ ਵਿੱਚ ਨਿਪੁੰਨਤਾ , ਗਣਿਤ ਵਿਸ਼ੇ ਵਿੱਚ ਨਿਪੁੰਨਤਾ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਨਿਪੁੰਨਤਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਡਾਟਾ ਹਰ ਪੱਖ ਤੋਂ ਸਹੀ ਤਰ੍ਹਾਂ ਭਰਿਆ ਜਾਵੇ ਤਾਂ ਜੋ ਠੀਕ ਜਾਣਕਾਰੀ ਉੱਪਰ ਤੱਕ ਪਹੁੰਚ ਸਕੇ। ਇਸ ਮੌਕੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਅਧਿਆਪਕ ਦੇ ਹਿੱਸੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਮੌਕੇ ਸਟੇਟ ਰਿਸੋਰਸ ਪਰਸਨ ਸ਼੍ਰੀਮਤੀ ਸੁਪਰਜੀਤ ਕੌਰ, ਬਲਾਕ ਰਿਸੋਰਸ ਪਰਸਨ ਸ਼੍ਰੀਮਤੀ ਅੰਜੂ ਬਾਲਾ, ਸ਼੍ਰੀ ਵਰਿੰਦਰ ਰਾਏ, ਸ਼੍ਰੀਮਤੀ ਅਮਨਦੀਪ ਕੌਰ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ।

Posted By: Daily Suraj Bureau

Latest News