Daily Suraj

ਪੰਜਾਬੀ

ਲਹਿਰਾਗਾਗਾ ’ਚ ਪੀਲੀਏ ਦਾ ਕਹਿਰ: ਗੰਦੇ ਪਾਣੀ ਦੀ ਸਪਲਾਈ ਨੇ ਲੋਕਾਂ ’ਚ ਫੈਲਾਈ ਦਹਿਸ਼ਤ

06 Jan, 2026 05:31 PM

ਪਿਛਲੇ 6 ਮਹੀਨਿਆਂ ’ਚ ਕਈ ਮੌਤਾਂ; ਲੋਕ ਚੇਤਨਾ ਮੰਚ ਵੱਲੋਂ 7 ਜਨਵਰੀ ਨੂੰ ਹੰਗਾਮੀ ਮੀਟਿੰਗ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਜੱਦੀ ਸ਼ਹਿਰ ਲਹਿਰਾਗਾਗਾ ਵਿੱਚ ਪੀਣ ਵਾਲੇ ਪਾਣੀ ਦੀ ਮਾੜੀ ਹਾਲਤ ਨੇ ਲੋਕਾਂ ਦੀ ਜਾਨ ਜ਼ੋਖਮ ਵਿੱਚ ਪਾ ਦਿੱਤੀ ਹੈ। ਸ਼ਹਿਰ ਵਾਸੀ ਵਾਟਰ ਵਰਕਸ ਰਾਹੀਂ ਸਪਲਾਈ ਕੀਤੇ ਜਾ ਰਹੇ ਬਦਬੂਦਾਰ ਅਤੇ ਸੀਵਰੇਜ ਮਿਲੇ ਪਾਣੀ ਨੂੰ ਪੀਣ ਲਈ ਮਜਬੂਰ ਹਨ। ਲੋਕ ਚੇਤਨਾ ਮੰਚ ਅਨੁਸਾਰ, ਇਸ ਪ੍ਰਦੂਸ਼ਿਤ ਪਾਣੀ ਕਾਰਨ ਸ਼ਹਿਰ ਵਿੱਚ ਪੀਲੀਆ ਮਹਾਂਮਾਰੀ ਦਾ ਰੂਪ ਧਾਰ ਰਿਹਾ ਹੈ ਅਤੇ ਪਿਛਲੇ ਛੇ ਮਹੀਨਿਆਂ ਵਿੱਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਇਸ ਗੰਭੀਰ ਮਸਲੇ ’ਤੇ ਪ੍ਰਸ਼ਾਸਨ ਖ਼ਿਲਾਫ਼ ਰਣਨੀਤੀ ਉਲੀਕਣ ਲਈ ਮੰਚ ਵੱਲੋਂ 7 ਜਨਵਰੀ ਨੂੰ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ।ਦੂਜੇ ਪਾਸੇ, ਮਾਮਲਾ ਗਰਮਾਉਣ ਤੋਂ ਬਾਅਦ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਐਸ.ਡੀ.ਐਮ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਫ਼ਾਈ, ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਉਨ੍ਹਾਂ ਨੇ ਦੋ ਦਿਨਾਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰਨ ਦੀ ਹਦਾਇਤ ਦਿੱਤੀ ਹੈ। ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪਾਈਪਾਂ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਤਾਂ ਜੋ ਲੋਕਾਂ ਨੂੰ ਜਲਦ ਰਾਹਤ ਮਿਲ ਸਕੇ।

Posted By: Daily Suraj Bureau

Latest News