Daily Suraj

ਪੰਜਾਬੀ

ਬਰਫੀਲੇ ਤੂਫਾਨ ਨੇ ਅਮਰੀਕਾ ਨੂੰ ਜਕੜਿਆ, 10,500 ਤੋਂ ਵੱਧ ਫਲਾਈਟਾਂ ਰੱਦ

27 Jan, 2026 02:10 AM

ਨੈਸ਼ਵਿੱਲ ਅਮਰੀਕਾ ਵਿੱਚ ਐਤਵਾਰ ਨੂੰ ਆਏ ਤੀਬਰ ਬਰਫੀਲੇ ਤੂਫਾਨ ਕਾਰਨ ਆਵਾਜਾਈ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਦੇਸ਼ ਦੇ ਕਈ ਵਿਆਸਤ ਹਵਾਈ ਅੱਡਿਆਂ ’ਤੇ ਹਜ਼ਾਰਾਂ ਉਡਾਣਾਂ ਰੱਦ ਕਰਨੀ ਪਈਆਂ, ਜਦਕਿ ਕਈ ਹੋਰ ਫਲਾਈਟਾਂ ਵਿੱਚ ਭਾਰੀ ਦੇਰੀ ਹੋਈ। ਇਸ ਕਾਰਨ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨੈਸ਼ਨਲ ਵੈਦਰ ਸਰਵਿਸ ਅਨੁਸਾਰ, ਦੱਖਣੀ ਰੌਕੀ ਮਾਊਨਟੇਨ ਤੋਂ ਲੈ ਕੇ ਨਿਊ ਇੰਗਲੈਂਡ ਤੱਕ ਵਿਆਪਕ ਬਰਫਬਾਰੀ ਅਤੇ ਹੱਡ ਜਮਾਂ ਦੇਣ ਵਾਲੇ ਮੀਂਹ ਕਾਰਨ ਲਗਭਗ 180 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ, ਜੋ ਕਿ ਅਮਰੀਕਾ ਦੀ ਅੱਧੇ ਤੋਂ ਵੱਧ ਆਬਾਦੀ ਦੇ ਬਰਾਬਰ ਹਨ। ਸ਼ਨਿੱਚਰਵਾਰ ਨੂੰ ਦੱਖਣੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਜਲਥਲ ਹੋਣ ਤੋਂ ਬਾਅਦ ਐਤਵਾਰ ਨੂੰ ਇਹ ਤੂਫਾਨ ਨੌਰਥਈਸਟ ਵੱਲ ਵਧਦਾ ਨਜ਼ਰ ਆਇਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਨਿਊਯਾਰਕ, ਬੋਸਟਨ ਅਤੇ ਵਾਸ਼ਿੰਗਟਨ ਸਮੇਤ ਕਈ ਸ਼ਹਿਰਾਂ ਵਿੱਚ 1 ਤੋਂ 2 ਫੁੱਟ ਤੱਕ ਬਰਫ਼ ਪੈ ਸਕਦੀ ਹੈ। ਇਸ ਨਾਲ ਸੜਕ ਅਤੇ ਹਵਾਈ ਆਵਾਜਾਈ ਹੋਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ, ਐਤਵਾਰ ਨੂੰ ਹੀ ਲਗਭਗ 10,500 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਹਜ਼ਾਰਾਂ ਹੋਰ ਫਲਾਈਟਾਂ ਦੇਰੀ ਨਾਲ ਚਲੀਆਂ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਮੌਸਮੀ ਅਪਡੇਟਸ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਗਈ ਹੈ।

Posted By: Daily Suraj Bureau

Latest News