Daily Suraj

ਪੰਜਾਬੀ

ਅਕੇਡੀਆ ਵਰਲਡ ਸਕੂਲ ਦਾ ਸਾਲਾਨਾ ਸਮਾਗਮ ਸ਼ਾਨਦਾਰ ਤਰੀਕੇ ਨਾਲ ਆਯੋਜਿਤ

09 Dec, 2025 10:31 PM

ਸੁਨਾਮ ਊਧਮ ਸਿੰਘ ਵਾਲਾ,9 ਦਸੰਬਰ (ਜਗਸੀਰ ਸਿੰਘ)-
 

ਅਕੇਡੀਆ ਵਰਲਡ ਸਕੂਲ, ਸੁਨਾਮ ਵੱਲੋਂ ਸਾਲਾਨਾ ਸਮਾਰੋਹ ਪੂਰੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਪ੍ਰਭਜੋਤ ਕੌਰ, ਡਾਇਰੈਕਟਰ-ਕਮ-ਪ੍ਰਿੰਸੀਪਲ, ਜੀ.ਜੀ.ਐੱਸ ਪਬਲਿਕ ਸਕੂਲ, ਸੰਗਰੂਰ ਤੇ ਸੀ.ਬੀ.ਐੱਸ.ਈ. ਸਿਟੀ ਕੋਆਡੀਨੇਟਰ ਨੇ ਦੀਪ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
 

ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਡੀ.ਪੀ.ਐਸ. ਗਰੇਵਾਲ (ਰਿਟਾ. ਡਾਇਰੈਕਟਰ ਪੀਐੱਸਪੀਸੀਐੱਲ ), ਡਾ.ਅਤੁਲ ਗੁਪਤਾ, ਡਾ. ਰਾਜੀਵ ਜਿੰਦਲ, ਡਾ. ਪ੍ਰਾਗਿਆ ਗੁਪਤਾ ਅਤੇ ਡਾ.ਸਿੰਪੀ ਜਿੰਦਲ ਵੀ ਹਾਜ਼ਰ ਸਨ।

ਬੱਚਿਆਂ ਨੇ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ। ਸ਼ਬਦ ਨਾਲ ਸ਼ੁਰੂ ਹੋਏ ਪ੍ਰੋਗਰਾਮ ਵਿੱਚ ਸਾਲਸਾ, ਹਿੰਦੀ ਪਲੇ–ਸ਼ਿਵਾਜੀ, ਮਲਵਾਈ ਗਿੱਧਾ, ਦੱਖਣ ਭਾਰਤ ਅਤੇ ਤੇਲਗੂ ਡਾਂਸ, ਨਰਸਰੀ–ਹਨੀ ਬਨੀ ਡਾਂਸ , ਇੰਗਲਿਸ਼ ਪਲੇ–ਸਪੀਕ ਆਊਟ, ਵੈਸਟਰਨ ਡਾਂਸ, ਟੋਕਾ ਟੋਕਾ ਡਾਂਸ, ਲਾਵਣੀ, ਪਾਣੀ ਬਚਾਓ ਥੀਮ ਡਾਂਸ, ਗੁਜਰਾਤੀ ਨਾਚ, ਆਰਕੈਸਟਰਾ, ਲੁੱਡੀ, ਮਾਈਕਲ ਜੈਕਸਨ ਸਟਾਈਲ ਡਾਂਸ, ਪੰਜਾਬੀ ਪਲੇ-ਜਫ਼ਰਨਾਮਾ , ਹਰਿਆਣਵੀ ਅਤੇ ਭੰਗੜਾ ਵਰਗੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਮਾਰੋਹ ਨੂੰ ਚਾਰ ਚੰਦ ਲਾ ਦਿੱਤੇ। ਸਮਾਗਮ ਦਾ ਸੰਚਾਲਨ ਅੱਠਵੀਂ ਜਮਾਤ ਦੀ ਵਿਦਿਆਰਥਣ ਸਮਰੀਨ ਕੌਰ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਦੇਵਾਂਸ਼ ਦੁਆਰਾ ਮਿਸ ਸੁੰਬੂਲ ਫਾਤਿਮਾ ਦੀ ਦੇਖ- ਰੇਖ ਹੇਠ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਬੱਚਿਆਂ ਦੇ ਵਿਸ਼ਵਾਸ, ਮਿਹਨਤ ਅਤੇ ਕਲਾ ਦੀ ਪ੍ਰਸ਼ੰਸਾ ਕੀਤੀ ਤੇ ਸਕੂਲ ਪ੍ਰਬੰਧਕਾਂ ਦੀ ਤਾਰੀਫ਼ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਮੁੱਚੇ ਵਿਕਾਸ ਦੇ ਮੌਕੇ ਪ੍ਰਦਾਨ ਕਰ ਰਹੇ ਹਨ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ, ਪ੍ਰਿੰਸੀਪਲ ਰਣਜੀਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ,ਅਧਿਆਪਕਾਂ ਦੇ ਸਮਰਪਣ ਦੀ ਵੀ ਪ੍ਰਸ਼ੰਸਾ ਕੀਤੀ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ।

Posted By: Daily Suraj Bureau

Latest News