Daily Suraj

ਪੰਜਾਬੀ

ਕਿਰਤ ਕੋਡ ਨਿਯਮ ਸਿਰਫ਼ ਅੰਗਰੇਜ਼ੀ ‘ਚ ਜਾਰੀ ਕਰਨ ‘ਤੇ ਵਿਰੋਧ ਤੀਵ੍ਰ

04 Feb, 2026 02:40 PM

ਪੰਜਾਬੀ ਭਾਸ਼ਾ ’ਚ ਡਰਾਫਟ ਜਾਰੀ ਕਰਕੇ ਸੁਝਾਅ ਲੈਣ ਦੀ ਮੰਗ; ਕਿਰਤੀ ਜਥੇਬੰਦੀਆਂ ਨੇ ਸਰਕਾਰ ’ਤੇ ਸੇਧਿਆ ਨਿਸ਼ਾਨਾ ਪੰਜਾਬ ਦੇ ਕਿਰਤ ਵਿਭਾਗ ਵੱਲੋਂ ਨਵੇਂ ‘ਕਿਰਤ ਕੋਡ’ (Labour Code) ਦੇ ਡਰਾਫਟ ਨਿਯਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਕਰਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਡਾ. ਅੰਬੇਡਕਰ ਵਰਕਰਜ਼ ਯੂਨੀਅਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਕਿਰਤੀਆਂ ਲਈ ਇਹ ਕਾਨੂੰਨ ਬਣਾਏ ਜਾ ਰਹੇ ਹਨ, ਜੇਕਰ ਉਹ ਆਪਣੀ ਭਾਸ਼ਾ ਵਿੱਚ ਇਸ ਨੂੰ ਸਮਝ ਹੀ ਨਹੀਂ ਸਕਣਗੇ ਤਾਂ ਸੁਝਾਅ ਕਿਵੇਂ ਦੇਣਗੇ? ਭਾਸ਼ਾ ਵਿਭਾਗ ਨੇ ਕਿਰਤ ਵਿਭਾਗ ਨੂੰ ਪੱਤਰ ਲਿਖ ਕੇ ਡਰਾਫਟ ਨਿਯਮ ਪੰਜਾਬੀ ਵਿੱਚ ਵੀ ਜਾਰੀ ਕਰਨ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਰਾਜ ਭਾਸ਼ਾ ਕਾਨੂੰਨ ਦੇ ਬਾਵਜੂਦ ਕਈ ਅਹਿਮ ਕਾਨੂੰਨ ਜਿਵੇਂ ਕਿ ਮਨਰੇਗਾ ਅਤੇ ਬੀ.ਓ.ਸੀ.ਡਬਲਿਊ (BOCW) ਦੇ ਪੰਜਾਬੀ ਅਨੁਵਾਦ ਲਈ ਲੋਕ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਭਾਸ਼ਾ ਵਿਭਾਗ ਪਹਿਲਾਂ ਵੀ 64 ਸਰਕਾਰੀ ਵਿਭਾਗਾਂ ਨੂੰ ਮਾਂ-ਬੋਲੀ ਵਿੱਚ ਕੰਮ ਕਰਨ ਲਈ ਨੋਟਿਸ ਜਾਰੀ ਕਰ ਚੁੱਕਾ ਹੈ, ਪਰ ਜ਼ਮੀਨੀ ਪੱਧਰ ’ਤੇ ਅਜੇ ਵੀ ਅੰਗਰੇਜ਼ੀ ਦਾ ਦਬਦਬਾ ਬਰਕਰਾਰ ਹੈ। t ਕਿਰਤੀ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 20 ਫਰਵਰੀ ਤੱਕ ਸੁਝਾਅ ਲੈਣ ਦੀ ਮਿਆਦ ਤੋਂ ਪਹਿਲਾਂ ਇਹ ਡਰਾਫਟ ਤੁਰੰਤ ਪੰਜਾਬੀ ਵਿੱਚ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਮ ਕਾਮੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾ ਸਕਣ।

Posted By: Daily Suraj Bureau

Latest News