ਕਬੀਰ ਸਾਹਿਬ ਜੀ ਦੇ 27 ਤੋਂ 29 ਜਨਵਰੀ ਤੱਕ ਹੋਣ ਵਾਲੇ ਨਿਰਵਾਣ ਦਿਵਸ ਸਮਾਗਮ ਸਬੰਧੀ ਸਤਲੋਕ ਆਸ਼ਰਮ ਦੇ ਸੇਵਾਦਾਰਾਂ ਦੀ ਹੋਈ ਵਿਸ਼ੇਸ਼ ਮੀਟਿੰਗ
ਸੰਗਰੂਰ (ਜਗਸੀਰ ਸਿੰਘ) -ਸੰਤ ਰਾਮਪਾਲ ਜੀ ਮਹਾਰਾਜ ਜੀ ਦੀ ਪਵਿੱਤਰ ਰਹਿਨੁਮਾਈ ਹੇਠ ਕਬੀਰ ਸਾਹਿਬ ਜੀ ਦੇ ਨਿਰਵਾਣ ਦਿਵਸ ਨੂੰ ਲੈ ਕੇ ਦੇਸ਼ ਭਰ ਦੇ ਸਤਲੋਕ ਆਸ਼ਰਮਾਂ ਵਿੱਚ ਤਿਆਰੀਆਂ ਪੂਰੇ ਜੋਸ਼ ਨਾਲ ਜਾਰੀ ਹਨ। ਮਿਤੀ 27 ਤੋਂ 29 ਜਨਵਰੀ ਤੱਕ ਸਤਲੋਕ ਆਸ਼ਰਮ ਖਮਾਣੋਂ,ਸਤਲੋਕ ਆਸ਼ਰਮ ਧੂਰੀ ਸਮੇਤ ਦੇਸ਼ ਦੇ 15 ਆਸ਼ਰਮਾਂ ਵਿੱਚ ਇਹ ਪਵਿੱਤਰ ਸਮਾਗਮ ਵਿਸ਼ਾਲ ਪੱਧਰ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।ਇਸ ਸਬੰਧ ਵਿੱਚ ਸਤਲੋਕ ਆਸ਼ਰਮ ਖਮਾਣੋਂ ਵਿਖੇ ਸੇਵਾਦਾਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਸਮਾਗਮ ਦੌਰਾਨ ਕੀਤੇ ਜਾਣ ਵਾਲੇ ਸਾਰੇ ਪ੍ਰਬੰਧਾਂ ’ਤੇ ਵਿਸਤ੍ਰਿਤ ਚਰਚਾ ਹੋਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਨਾਲ ਜੁੜੇ ਸੇਵਾਦਾਰਾਂ ਨੇ ਹਿੱਸਾ ਲਿਆ ਅਤੇ ਸ਼ਰਧਾਲੂਆਂ ਦੀ ਰਹਿਣ-ਸਹਿਣ, ਆਵਾਜਾਈ, ਸੁਰੱਖਿਆ, ਸਫਾਈ, ਪਾਣੀ, ਮੈਡੀਕਲ ਸਹੂਲਤਾਂ ਅਤੇ ਲੰਗਰ ਆਦਿ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਸੰਤ ਰਾਮਪਾਲ ਜੀ ਮਹਾਰਾਜ ਦੀ ਪ੍ਰੇਰਣਾ ਨਾਲ ਹਰ ਸਾਲ ਮਨਾਇਆ ਜਾਣ ਵਾਲਾ ਕਬੀਰ ਸਾਹਿਬ ਜੀ ਦਾ ਨਿਰਵਾਣ ਦਿਵਸ ਅੱਜ ਤੋਂ 508 ਸਾਲ ਪਹਿਲਾਂ ਮਗਹਰ ਤੋਂ ਕਬੀਰ ਸਾਹਿਬ ਜੀ ਦੇ ਸੱਚਖੰਡ ਗਮਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਤਿੰਨ ਦਿਨਾਂ ਦੇ ਪਵਿੱਤਰ ਸਮਾਗਮ ਦੌਰਾਨ 27 ਜਨਵਰੀ ਨੂੰ ਸੰਤ ਗਰੀਬ ਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਪ੍ਰਕਾਸ਼ ਹੋਣਗੇ। 28 ਜਨਵਰੀ ਨੂੰ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਅਤੇ ਦਹੇਜ ਰਹਿਤ ਵਿਆਹ ਆਯੋਜਿਤ ਕੀਤੇ ਜਾਣਗੇ। 29 ਜਨਵਰੀ ਨੂੰ ਬਾਣੀ ਦੇ ਭੋਗ ਨਾਲ ਸਮਾਗਮ ਦੀ ਭਾਵਪੂਰਨ ਸਮਾਪਤੀ ਕੀਤੀ ਜਾਵੇਗੀ। ਤਿੰਨੇ ਦਿਨ ਸੰਤ ਰਾਮਪਾਲ ਜੀ ਮਹਾਰਾਜ ਵੱਲੋਂ ਪ੍ਰੋਜੈਕਟ ਰਾਹੀਂ ਵਰਚੁਅਲ ਸਤਸੰਗ ਵੀ ਪ੍ਰਸਾਰਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਹ ਫੈਸਲਾ ਵੀ ਲਿਆ ਗਿਆ ਕਿ ਸਾਰੇ ਸੇਵਾਦਾਰ ਆਪਣੇ-ਆਪਣੇ ਵਿਭਾਗਾਂ ਅਨੁਸਾਰ ਸਮੇਂ-ਸਿਰ ਸੇਵਾ ਨਿਭਾਉਣਗੇ ਅਤੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਆਵੇ, ਇਸ ਲਈ ਖਾਸ ਨਿਗਰਾਨੀ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ। ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹਰ ਸੰਭਵ ਪ੍ਰਬੰਧ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਸੰਤ ਰਾਮਪਾਲ ਜੀ ਮਹਾਰਾਜ ਦੇ ਸ਼ਰਧਾਲੂਆਂ ਨੇ ਕਿਹਾ ਕਿ ਕਬੀਰ ਸਾਹਿਬ ਜੀ ਦਾ ਨਿਰਵਾਣ ਦਿਵਸ ਸਿਰਫ ਇੱਕ ਧਾਰਮਿਕ ਸਮਾਗਮ ਨਹੀਂ, ਸਗੋਂ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਦੀ ਸਮਰੱਥਾ, ਅਧਿਆਤਮਿਕ ਜਾਗਰੂਕਤਾ, ਸਮਾਜਿਕ ਬੁਰਾਈਆਂ ਦੇ ਖਾਤਮੇ ਅਤੇ ਮਨੁੱਖਤਾ ਦੇ ਪ੍ਰਚਾਰ ਦਾ ਪ੍ਰਤੀਕ ਹੈ। ਸਤਲੋਕ ਆਸ਼ਰਮਾਂ ਵਿੱਚ ਹੋਣ ਵਾਲੇ ਇਹ ਸਮਾਗਮ ਕਬੀਰ ਸਾਹਿਬ ਜੀ ਦੇ ਸੱਚੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਦਾ ਮਾਧਿਅਮ ਸਾਬਤ ਹੋ ਰਹੇ ਹਨ।
Posted By: Daily Suraj Bureau