ਕੈਨੇਡਾ ‘ਚ ਹਿੰਸਕ ਵਾਰਦਾਤ: ਪੰਜਾਬੀ ਨੌਜਵਾਨ ਦੀ ਮੌਤ ਨਾਲ ਭਾਈਚਾਰੇ ‘ਚ ਚਿੰਤਾ
ਮੁੰਬਈ ਇੰਡੀਅਨਜ਼ ਅਤੇ ਯੂਪੀ ਵਾਰੀਅਰਜ਼ ਵਿਚਕਾਰ ਡਬਲਯੂਪੀਐਲ 2026 ਦਾ ਮੈਚ ਡੀਵਾਈ ਪਾਟਿਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਯੂਪੀ ਵਾਰੀਅਰਜ਼ ਦੀ ਕਪਤਾਨ ਮੇਗ ਲੈਨਿੰਗ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਇੰਡੀਅਨਜ਼ ਨੇ ਯੂਪੀ ਨੂੰ 162 ਦੌੜਾਂ ਦਾ ਟੀਚਾ ਦਿੱਤਾ ਹੈ। ਮੁੰਬਈ ਇੰਡੀਅਨਜ਼ ਵੱਲੋਂ ਨੈਟ ਸੇਵੀਅਰ ਬਰੰਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਸਨੇ 43 ਗੇਂਦਾਂ ਵਿੱਚ 65 ਦੌੜਾਂ ਬਣਾਈਆਂ, ਜਿਸ ਵਿੱਚ ਨੌਂ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਕਪਤਾਨ ਹਰਮਨਪ੍ਰੀਤ ਕੌਰ ਨੇ 11 ਗੇਂਦਾਂ ‘ਤੇ 16 ਦੌੜਾਂ ਬਣਾਈਆਂ। ਨਿਕੋਲਾ ਕੈਰੀ ਨੇ 20 ਗੇਂਦਾਂ ‘ਤੇ 32 ਦੌੜਾਂ ਬਣਾਈਆਂ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਮੁੰਬਈ ਨੇ ਕੁੱਲ 161 ਦੌੜਾਂ ਬਣਾਈਆਂ। ਹਰਮਨਪ੍ਰੀਤ ਕੌਰ ਨੇ ਟਾਸ ਮੌਕੇ ਕਿਹਾ, “ਸਾਡੀ ਟੀਮ ਵਿੱਚ ਇੱਕ ਬਦਲਾਅ ਹੈ। ਨੈਟ ਸੇਵੀਅਰ ਬਰੰਟ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਹੇਲੀ ਮੈਥਿਊਜ਼ ਨੂੰ ਆਰਾਮ ਦਿੱਤਾ ਗਿਆ ਹੈ।” ਦੱਸ ਦਈਏ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਨੇ ਆਪਣੇ ਪਿਛਲੇ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਹਨ। ਜਦੋਂ ਕਿ ਇੱਕ ਮੈਚ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂਪੀ ਵਾਰੀਅਰਜ਼ ਆਪਣੇ ਪਿਛਲੇ ਤਿੰਨੋਂ ਮੈਚ ਹਾਰੇ ਹਨ। ਐਮਆਈ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ, ਜਦੋਂ ਕਿ ਯੂਪੀਡਬਲਯੂ ਪੰਜਵੇਂ ਸਥਾਨ ‘ਤੇ ਹੈ। ਦੋਵੇਂ ਟੀਮਾਂ ਮੁੰਬਈ ਇੰਡੀਅਨਜ਼: ਜੀ ਕਮਲਿਨੀ (ਵਿਕਟਕੀਪਰ), ਅਮੇਲੀਆ ਕੇਰ, ਨੈਟ ਸੇਵੀਅਰ-ਬਰੰਟ, ਅਮਨਜੋਤ ਕੌਰ, ਹਰਮਨਪ੍ਰੀਤ ਕੌਰ (ਕਪਤਾਨ), ਨਿਕੋਲਾ ਕੈਰੀ, ਸਜੀਵਨ ਸਜਨਾ, ਸੰਸਕ੍ਰਿਤੀ ਗੁਪਤਾ, ਪੂਨਮ ਖੇਮਨਾਰ, ਸ਼ਬਨਮ ਇਸਮਾਈਲ, ਤ੍ਰਿਵੇਣੀ ਵਸ਼ਿਸ਼ਟ। ਯੂਪੀ ਵਾਰੀਅਰਜ਼: ਕਿਰਨ ਨਵਗੀਰੇ, ਮੇਗ ਲੈਨਿੰਗ (ਕਪਤਾਨ), ਫੋਬੀ ਲਿਚਫੀਲਡ, ਹਰਲੀਨ ਦਿਓਲ, ਸ਼ਵੇਤਾ ਸਹਿਰਾਵਤ (ਵਿਕਟਕੀਪਰ), ਕਲੋਏ ਟਰਾਇਓਨ, ਦੀਪਤੀ ਸ਼ਰਮਾ, ਸੋਫੀ ਏਕਲਸਟੋਨ, ਆਸ਼ਾ ਸੋਭਨਾ ਜੋਏ, ਸ਼ਿਖਾ ਪਾਂਡੇ, ਕ੍ਰਾਂਤੀ ਗੌਰ।
Posted By: Daily Suraj Bureau