Daily Suraj

ਪੰਜਾਬੀ

ਡੇਨਮਾਰਕ ਦੀ ਟੈਰੇਟਰੀ ਗ੍ਰੀਨਲੈਂਡ ‘ਤੇ ਟੈਰਿਫਜ਼ ਨੂੰ ਕੈਨੇਡਾ ਵੱਲੋਂ ਸਖ਼ਤ ਰੁਕਾਵਟ

21 Jan, 2026 12:46 PM

ਦਾਵੋਸ, ਸਵਿਟਜ਼ਰਲੈਂਡ, ਮੰਗਲਵਾਰ ਨੂੰ ਵਰਲਡ ਇਕਨੌਮਿਕ ਫੋਰਮ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਗ੍ਰੀਨਲੈਂਡ ਦੇ ਨਾਲ ਖੜਾ ਹੈ ਅਤੇ ਇਸ ਖੇਤਰ ਉੱਤੇ ਲਾਏ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਟੈਰਿਫਜ਼ ਦਾ ਵਿਰੋਧ ਕਰਦਾ ਹੈ।ਕਾਰਨੀ ਨੇ ਦਾਅਵਾ ਕੀਤਾ ਕਿ ਕੈਨੇਡਾ ਕਿਸੇ ਵੀ ਆਰਥਿਕ ਜ਼ਬਰਦਸਤੀ ਜਾਂ ਟੈਰਿਫ਼ ਰਾਹੀਂ ਨੈਸ਼ਨਲ ਸਕਿਊਰਿਟੀ ਸੰਬੰਧੀ ਹਿੱਤਾਂ ਦਾ ਉਲੰਘਣ ਨਹੀਂ ਸਹਿਣੇਗਾ। ਇਹ ਟਿੱਪਣੀ ਇਸ ਪਿਛਲੇ ਹਫ਼ਤੇ ਦੇ ਦੌਰਾਨ ਟਰੰਪ ਦੇ ਗ੍ਰੀਨਲੈਂਡ ਨੂੰ ਲੈ ਕੇ ਦਿੱਤੇ ਗਏ ਕਹਿਰੇ ਬਿਆਨਾਂ ਅਤੇ ਯੂਰਪੀਅਨ ਦੇਸ਼ਾਂ ਉੱਤੇ ਲਾਏ ਜਾਣ ਵਾਲੇ ਸੰਭਾਵਿਤ 10 ਫੀਸਦੀ ਟੈਰਿਫ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ।ਟਰੰਪ ਨੇ ਕਈ ਵਾਰੀ ਇਹ ਦੱਸਿਆ ਕਿ ਉਹ ਨੈਸ਼ਨਲ ਸਕਿਊਰਿਟੀ ਦੇ ਕਾਰਨ ਡੈਨਮਾਰਕ ਦੀ ਟੈਰੇਟਰੀ (ਗ੍ਰੀਨਲੈਂਡ) ਦੀ ਲੋੜ ਮਹਿਸੂਸ ਕਰਦੇ ਹਨ ਅਤੇ ਕਈ ਯੂਰਪੀਅਨ ਮੁਲਕਾਂ ਵੱਲੋਂ ਫੌਜੀ ਟੁਕੜੀਆਂ ਭੇਜਣ ਤੋਂ ਬਾਅਦ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਇਨ੍ਹਾਂ ਦੇਸ਼ਾਂ ਉੱਤੇ 10 ਫੀਸਦੀ ਟੈਰਿਫ ਲਾ ਸਕਦੇ ਹਨ।ਹਾਲਾਂਕਿ ਮਾਰਕ ਕਾਰਨੀ ਨੇ ਅਮਰੀਕਾ ਜਾਂ ਟਰੰਪ ਦਾ ਨਾਮ ਨਹੀਂ ਲਿਆ, ਫਿਰ ਵੀ ਉਨ੍ਹਾਂ ਦੀ ਟਿੱਪਣੀ ਸਪਸ਼ਟ ਸੰਗੇਤ ਹੈ ਕਿ ਕੈਨੇਡਾ ਕਿਸੇ ਵੀ ਸਥਿਤੀ ਵਿੱਚ ਗ੍ਰੀਨਲੈਂਡ ਅਤੇ ਆਰਕਟਿਕ ਖੇਤਰ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖੇਗਾ। ਮਾਹਿਰਾਂ ਦੇ ਅਨੁਸਾਰ ਇਹ ਚਰਚਾ ਆਰਕਟਿਕ ਖੇਤਰ ਵਿੱਚ ਰਾਜਨੀਤਿਕ ਅਤੇ ਆਰਥਿਕ ਤਣਾਅ ਨੂੰ ਹੋਰ ਤੀਖਾ ਕਰ ਸਕਦੀ ਹੈ।

Posted By: Daily Suraj Bureau

Latest News