Daily Suraj

ਪੰਜਾਬੀ

ਪਿੰਡ ਸ਼ੇਖੂਪੁਰ ਵਿਖੇ ਸਲਾਨਾ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ,,,,ਛਿੰਝ ਮੇਲਾ ਅੱਜ

04 Sep, 2026 07:00 PM

ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਬਲਾਕ ਔੜ ਦੇ ਪਿੰਡ ਸ਼ੇਖੂਪੁਰ ਵਿਖੇ ਸਲਾਨਾ ਛਿੰਝ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਇਹ ਛਿੰਝ ਮੇਲਾ ਪੰਜ ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਪ੍ਰਧਾਨ ਰਾਣਾ ਸ਼ਮਸ਼ੇਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਲਾਨਾ ਛਿੰਝ ਮੇਲੇ ਦੌਰਾਨ ਧਾਰਮਿਕ ਅਸਥਾਨ ਤੇ ਕਈ ਰਸਮਾਂ ਹੋਣਗੀਆਂ ਉਪਰੰਤ ਇੱਕ ਨੰਬਰ ਪਟਕੇ ਦੀ ਕੁਸ਼ਤੀ ਮਹਿੰਦਰ ਗਾਇਕਵਾੜ ਅਤੇ ਪ੍ਰਚੀਨ ਕੋਹਾਲੀ ਵਿੱਚ ਸਵਿਫਟ ਕਾਰ ਤੇ ਹੋਵੇਗੀ। ਦੂਜੀ ਪਟਕੇ ਦੀ ਕੁਸ਼ਤੀ ਅਭਿਨਾਇਕ ਮਾਲੋਮਜਾਰਾ ਅਤੇ ਨਿਸ਼ਾਂਤ ਬਾਬਾ ਫਲਾਈ ਵਿੱਚ ਸਵਾ ਦੋ ਲੱਖ ਦੇ ਇਨਾਮ ਤੇ ਹੋਵੇਗੀ, ਤਿੰਨ ਨੰਬਰ ਪਟਕੇ ਦੀ ਕੁਸ਼ਤੀ ਕੱਲਵਾ ਗੁੱਜਰ ਅਤੇ ਤਾਲਬ ਬਾਬਾ ਫਲਾਹੀ ਵਿਚਕਾਰ ਸਵਾ ਦੋ ਲੱਖ ਰੁਪਏ ਦੇ ਇਨਾਮ ਤੇ ਹੋਵੇਗੀ, ਚਾਰ ਨੰਬਰ ਪਟਕੇ ਦੀ ਕੁਸ਼ਤੀ ਦਿਨੇਸ਼ ਘੋਲੀਆ ਹਰਿਆਣਾ ਅਤੇ ਭੋਲਾ ਵਾਰਨ ਵਿਚਕਾਰ ਲੰਡੀ ਜੀਪ ਦੇ ਇਨਾਮ ਤੇ ਹੋਵੇਗੀ। ਪੰਜ ਨੰਬਰ ਦੀ ਕੁਸ਼ਤੀ ਨੀਰਜ ਰੋਹਤਕ ਅਤੇ ਪ੍ਰਿੰਸ ਕੋਹਾਲੀ ਵਿਚਕਾਰ ਨੁੱਕਰੀ ਘੋੜੀ ਦੇ ਇਨਾਮ ਤੇ ਹੋਵੇਗੀ ਅਤੇ ਬਾਕੀ ਕੁਸ਼ਤੀਆਂ ਸਪਲੈਂਡਰ ਮੋਟਰਸਾਈਕਲਾਂ ਅਤੇ ਭਾਰੀ ਨਗਦ ਇਨਾਮਾਂ ਤੇ ਹੋਣਗੀਆਂ। ਉਨਾਂ ਦੱਸਿਆ ਕਿ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਸੰਗਤ ਵਾਸਤੇ ਚਾਹ-ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਇਸ ਮੌਕੇ ਉਨ੍ਹਾਂ ਨਾਲ ਕਈ ਪ੍ਰਬੰਧਕ ਅਤੇ ਟੋਲੀ ਵਾਲੇ ਸੇਵਾਦਾਰ ਹਾਜਰ ਸਨ।

Posted By: Daily Suraj Bureau

Latest News