Daily Suraj

ਪੰਜਾਬੀ

ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ ਤੇ ਬੇਸ ਬਾਲਾਂ, ਕਈ ਜ਼ਖ਼ਮੀ

19 Oct, 2020 05:30 AM

ਵਾਸ਼ਿੰਗਟਨ : ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ 'ਚ ਐਤਵਾਰ ਸ਼ਾਮ ਦੋ ਧਡ਼ਿਆਂ ਦੀ ਖ਼ੂਨੀ ਝਡ਼ੱਪ ਹੋਈ ਜਿਸ ਵਿਚ ਬੇਸ ਬਾਲ ਬੈਟ ਤੇ ਕਿਰਪਾਨਾਂ ਚੱਲੀਆਂ। ਲਡ਼ਾਈ ਦੌਰਾਨ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਝਗਡ਼ੇ ਦੌਰਾਨ ਜ਼ਖ਼ਮੀ ਹੋਏ 5 ਵਿਅਕਤੀਆਂ ਨੂੰ ਵੈਲੀ ਮੈਡੀਕਲ ਸੈਂਟਰ ਦਾਖ਼ਲ ਕਰਵਾਉਣਾ ਪਿਆ। ਲਡ਼ਾਈ 'ਚ ਕਈ ਲੋਕਾਂ ਦੀਆਂ ਪੱਗਾਂ ਲੱਥ ਗਈਆਂ ਤੇ ਕਈਆਂ ਦੇ ਸੱਟਾਂ ਲੱਗੀਆਂ। ਕਿਸੇ ਦਾ ਸਿਰ ਪਾਟ ਗਿਆ। ਰੈਂਟਨ ਪੁਲਿਸ ਵਿਭਾਗ ਤੇ ਰੈਂਟਨ ਫਾਇਰ ਫਾਈਟਰਜ਼ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਪੁਲਿਸ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।

Posted By: Daily Suraj Bureau

Latest News