Daily Suraj

ਪੰਜਾਬੀ

ਸਿਹਤ ਵਿਭਾਗ ਵੱਲੋਂ ਮਟਰਨਲ ਡੈਥ ਰਿਵਿਊ ਸੰਬਧੀ ਮੀਟਿੰਗ ਕੀਤੀ ਗਈ

09 Dec, 2025 09:46 PM

ਅੰਮ੍ਰਿਤਸਰ 9 ਦਸੰਬਰ (ਬਿਊਰੋ)

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ.ਸਤਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਮਟਰਨਲ ਡੈਥ ਰਿਵਿਊ ਸਬੰਧੀ ਵਿਸੇਸ਼ ਮੀਟਿੰਗ, ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕੀਤੀ ਗਈ। ਇਸ ਮੋਕੇ ਤੇ ਸਿਵਲ ਸਰਜਨ ਡਾ.ਸਤਿੰਦਰਜੀਤ ਸਿੰਘ ਬਜਾਜ ਨੇ ਦੱਸਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ ਤੇ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਸਾਰੇ ਐਂਟੀਨੇਟਲ ਚੈੱਕ-ਅਪ ਟਾਈਮ ਨਾਲ ਕੀਤੇ ਜਾਣ ਤਾਂ ਅਸੀਂ ਜਣੇਪੇ ਸਮੇਂ ਹੋਣ ਵਾਲੇ ਮੌਤ ਦਰ ਵਿਚ ਕਾਫੀ ਸੁਧਾਰ ਲਿਆ ਸਕਦੇ ਹਾ। ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਵੱਲੋਂ ਮਟਰਨਲ ਡੈਥ ਰਿਵਿਊ ਕੀਤਾ ਗਿਆ। ਉਹਨਾਂ ਆਖਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ ਤੇ ਰਜਿਸਟਰੇਸ਼ਨ ਕੀਤੀ ਜਾਵੇ ਤਾਂ ਹਾਈਰਿਸਕ ਕੇਸਾਂ ਦਾ ਜਲਦੀ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਹਨਾਂ ਦਾ ਮਾਹਿਰ ਡਾਕਟਰਾਂ ਪਾਸੋਂ ਇਲਾਜ ਕਰਵਾ ਕੇ ਸੁਰੱਖਿਤ ਜਣੇਪਾ ਕਰਵਾਉਣ ਦੇ ਕਾਬਲ ਬਣਾਇਆ ਜਾ ਸਕਦਾ ਹੈ। ਇਸ ਅਵਸਰ ਤੇ ਸਹਾਇਕ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਡਿਪਟੀ ਕਮਲ ਭੱਲਾ ਸਮੇਤ ਸਮੂਹ ਸਟਾਫ ਹਾਜਰ ਸੀ।

Posted By: Daily Suraj Bureau

Latest News