Daily Suraj

ਪੰਜਾਬੀ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਹੋਈ ਮੀਟਿੰਗ

19 Jan, 2026 02:35 AM

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਸੂਬਾ ਕਮੇਟੀ ਦੀ ਵਧਵੀਂ ਮੀਟਿੰਗ ਪਰਜਾਪਤ ਧਰਮਸ਼ਾਲਾ ਸੰਗਰੂਰ ਵਿਖੇ ਕੀਤੀ ਗਈ। ਅੱਜ ਦੀ ਵਧਵੀਂ ਮੀਟਿੰਗ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਸੂਬਾ ਆਗੂ ਲਖਵੀਰ ਸਿੰਘ ਲੱਖਾ ਸਿੰਘਾਵਾਲਾ,ਸੰਦੀਪ ਸਿੰਘ ਪੰਡੋਰੀ ਅਤੇ ਧਰਮਪਾਲ ਨਮੋਲ ਦੀ ਮੁਢਲੀ ਮੈਂਬਰਸ਼ਿਪ ਰੱਦ ਕਰਕੇ ਜਥੇਬੰਦੀ ਵਿਚੋਂ ਬਾਹਰ ਕੀਤਾ ਗਿਆ। ਵਧਵੀਂ ਮੀਟਿੰਗ ਲੋਕ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਨੇ ਕਿਹਾ ਕਿ ਅੱਜ ਦੀ ਵਧਦੀ ਮੀਟਿੰਗ ਵਿੱਚ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਅਤੇ ਬਲਾਕ ਕਮੇਟੀਆ ਦੇ ਪ੍ਰਧਾਨ ਖਜ਼ਾਨਚੀ ਅਤੇ ਸੈਕਟਰੀ ਬਲਾਕ ਪ੍ਰਧਾਨ ਖਜ਼ਾਨਚੀ ਅਤੇ ਸੈਕਟਰੀ ਪਿੰਡ ਇਕਾਈਆ ਦੇ ਪ੍ਰਧਾਨ ਖਜ਼ਾਨਚੀ ਅਤੇ ਸੈਕਟਰੀ ਉਹ ਵੱਡੀ ਗਿਣਤੀ ਵਿੱਚ ਪਹੁੰਚੇ। ਜਥੇਬੰਦੀ ਅੰਦਰ ਫੁੱਟ ਪਾਉਣ ਅਤੇ ਇਸ ਦੇ ਕਾਰਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੁੱਝ ਵਿਅਕਤੀਆਂ ਜਥੇਬੰਦੀ ਦੇ ਗੰਭੀਰ ਯਤਨ ਕੀਤੇ ਜਾ ਰਹੇ ਸਨ ਕਿਉਂਕਿ ਉਹਨਾਂ ਵਿਅਕਤੀਆਂ ਵੱਲੋਂ ਜਥੇਬੰਦੀ ਨੂੰ ਤੋੜਨ ਦਾ ਇਹੇ ਕੋਈ ਪਹਿਲਾਂ ਜਤਨ ਨਹੀਂ ਸੀ ਇਸ ਤੋਂ ਪਹਿਲਾਂ ਵੀ ਵੱਖ ਵੱਖ ਸਮਿਆਂ ਤੇ ਜਥੇਬੰਦੀ ਨੂੰ ਚਾਰ ਵਾਰ ਤੋੜਨ ਦੇ ਜਤਨ ਕਰ ਚੁੱਕੇ ਹਨ।ਜਦੋਂ ਹੀ ਮਜ਼ਦੂਰਾਂ ਦੀ ਥੋੜੀ ਮੋਟੀ ਤਾਕਤ ਬਣਨ ਲਗਦੀ ਹੈ ਤਾਂ ਇਹੇ ਵਿਅਕਤੀ ਜਥੇਬੰਦੀ ਨੂੰ ਤੋੜਨ ਦਾ ਯਤਨ ਕਰਦੇ ਹਨ।ਪਰ ਇਸ ਵਾਰ ਇਹਨਾਂ ਦੇ ਯਤਨਾਂ ਨੂੰ ਬੂਰ ਨਹੀਂ ਪਿਆ। ਇਸ ਸਮੇਂ ਵਿਧਾਨ ਅਤੇ ਐਲਾਨਨਾਮੇ ਤੇ ਗੱਲਬਾਤ ਕਰਦਿਆਂ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਵੇਂ ਸੂਬਾ ਕਮੇਟੀ 'ਚ ਹੁੰਦਿਆਂ ਸਾਥੀ ਲਖਵੀਰ ਸਿੰਘ ਲੱਖਾ ਅਤੇ ਸੰਦੀਪ ਸਿੰਘ ਪੰਡੋਰੀ ਸੂਬਾ ਕਮੇਟੀ ਦੇ ਵੱਲੋਂ ਸਰਬਸੰਮਤੀ ਨਾਲ ਕੀਤੇ ਫੈਸਲਿਆਂ ਨਾਲ ਸਹਿਮਤ ਹੁੰਦਿਆਂ ਹੋਇਆਂ ਵੀ ਸੂਬਾ ਕਮੇਟੀ ਦੇ ਫੈਸਲਿਆਂ ਨੂੰ ਉਲਟਉਦੇ ਰਹੇ ਹਨ ਅਤੇ ਆਪਣੀਆਂ ਗੁੱਟ ਬੰਦਕ ਕਾਰਵਾਈਆਂ ਕਰਦੇ ਰਹੇ। ਉਹਨਾਂ ਕਿਹਾ ਕਿ ਜਥੇਬੰਦੀ ਦੇ ਵਿਧਾਨ ਅਤੇ ਐਲਾਨਨਾਮੇ ਦੇ ਉਲਟ ਜਾਂਦਿਆਂ ਉਪਰੋਕਤ ਸਾਥੀਆਂ ਵੱਲੋਂ ਘੱਟ ਗਿਣਤੀ ਵਿਚ ਹੁੰਦੇ ਹੋਏ ਵੀ ਕੀਤੀ ਸੂਬਾ ਜਥੇਬੰਦਕ ਕਨਵੈਨਸ਼ਨ ਕਰਨ ਨੂੰ ਗੈਰ ਸਭਿਧਾਨਕ ਕਰਾਰ ਦਿੰਦਿਆਂ ਕਿਹਾ ਇਹਨਾਂ ਸਾਥੀਆਂ ਵੱਲੋਂ ਕਦੇ ਵੀ ਕੋਈ ਆਪਣਾ ਏਜੰਡਾ ਸੂਬਾ ਕਮੇਟੀ ਵਿੱਚ ਨਹੀਂ ਲਗਾਇਆ ਗਿਆ।ਉਲਟਾ ਸਾਥੀ ਲਖਵੀਰ ਸਿੰਘ ਲੱਖੇ ਤੇ ਇਹ ਏਜੰਡਾ ਲਗਾਇਆ ਗਿਆ ਕੀ ਇਹ ਹਰ ਵਾਰ ਸੂਬਾ ਕਮੇਟੀ ਦੇ ਫੈਸਲਿਆਂ ਦੇ ਉਲਟ ਜਾਦਾ ਰਿਹਾ ਹੈ।ਆਗੂਆਂ ਨੇ ਕਿਹਾ 4 ਮੈਂਬਰੀ ਜਥੇਬੰਦਕ ਕਮੇਟੀ ਬਣਾਉਣਾ ਵੀ ਵਿਧਾਨ ਅਤੇ ਐਲਾਨਨਾਮੇ ਦੇ ਉਲਟ ਹੈ ਕਿਉਂ ਵਿਧਾਨ ਅਤੇ ਐਲਾਨਨਾਮੇ ਦਰਜ਼ ਹੈ ਕਿ ਕਮੇਟੀ ਘੱਟੋ ਘੱਟ 5 ਮੈਂਬਰ ਹੋਣੇ ਲਾਜ਼ਮੀ ਹਨ।ਜਥੇਬੰਦੀ ਦੇ ਖਿਲਾਫ ਗੁੱਟਬੰਦੀ ਕਰਨ ਅਤੇ ਖਡਿਆਉਣ ਦੀ ਸਾਜ਼ਿਸ਼ ਤਹਿਤ ਉਪਰੋਕਤ ਕਾਰਨਾਂ ਕਰਕੇ ਲਖਵੀਰ ਸਿੰਘ ਲੱਖਾ ਸਿੰਘਾਵਾਲਾ ਅਤੇ ਸੰਦੀਪ ਸਿੰਘ ਪੰਡੋਰੀ ਅੱਜ ਦੀ ਵਧਦੀ ਮੀਟਿੰਗ ਉਹਨਾਂ ਦੀ ਮੁਢਲੀ ਮੈਂਬਰਸ਼ਿਪ ਰੱਦ ਕਰਦੀ ਹੈ । ਜਥੇਬੰਦੀ ਦੀ ਉਸਾਰੀ ਅਤੇ ਹਾਕਮਾਂ ਦੇ ਮੋਜੂਦਾ ਹਮਲੇ ਵਿਸੇ ਤੇ ਗੱਲਬਾਤ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਕਾਲਾਝਾੜ ਕਿਹਾ ਕਿ ਜਦੋਂ ਸਰਕਾਰਾਂ ਵੱਲੋਂ ਲਗਾਤਾਰ ਕਿਰਤੀ ਲੋਕਾਂ ਤੇ ਹਮਲੇ ਤੇਜ਼ ਕੀਤੇ ਹੋਣ ਉਸ ਸਮੇਂ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਬਜਾਏ ਸਾਥੀਆਂ ਵੱਲੋਂ ਜਥੇਬੰਦੀ ਨੂੰ ਤੋੜਨ ਦੀਆਂ ਗੰਭੀਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਸੂਬਾ ਕਮੇਟੀ ਇੱਕਮੁੱਠ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ।ਅੱਜ ਦੀ ਵਧਦੀ ਮੀਟਿੰਗ ਨੇ ਬਿੱਕਰ ਸਿੰਘ ਮੋਠਾਵਾਲਾ ਨੂੰ ਸੂਬਾ ਇਨਵੈਟੀ ਤੌਰ ਤੇ ਮੈਂਬਰ ਲਿਆ ਇਸ ਕਾਰਵਾਈ ਤੋਂ ਬਾਅਦ ਬਿਕਰ ਸਿੰਘ ਮੋਠਾ ਵਾਲਾ ਨੇ ਮਤੇ ਪੜ ਕੇ ਸੁਣਾਏ ਅਤੇ ਹੱਥ ਖੜੇ ਕਰਵਾਕੇ ਲੋਕਾਂ ਤੋਂ ਪ੍ਰਵਾਨਗੀ ਲਈ, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਲਿਆਂਦੇ ਨਵਾ ਕਾਨੂੰਨ ਰੱਦ ਕੀਤਾ ਜਾਵੇ, ਕਿਰਤ ਕਾਨੂੰਨਾ ਚ ਕੀਤੀਆਂ ਸੋਧਾਂ ਰੱਦ ਕਰੋ, ਬਿਜਲੀ ਬਿੱਲ 2025 ਰੱਦ ਕਰੋ,ਪੱਤਰਕਾਰਾਂ ਤੇ ਕੀਤੇ ਪਰਚੇ ਰੱਦ ਕਰੋ,ਸਾਥੀ ਮੁਕੇਸ਼ ਮਲੋਦ ਨੂੰ ਤੁਰੰਤ ਰਿਹਾਅ ਕਰੋ,ਦਿਲਜੋਤ ਸ਼ਰਮਾ ਦੇ ਮਸਲੇ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਦੋਸ਼ਿਆਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ ਵੱਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਤੇ ਸਟੇਜ ਸਕੱਤਰ ਦੀ ਭੂਮਿਕਾ ਨੂੰ ਸੂਬਾ ਖਜਾਨਚੀ ਸਕਿੰਦਰ ਸਿੰਘ ਅਜਿੱਤਗਿੱਲ ਵੱਲੋਂ ਬਖੂਬੀ ਨਿਭਾਇਆ ਗਿਆ।

Posted By: Daily Suraj Bureau

Latest News