Daily Suraj

ਪੰਜਾਬੀ

ਕਪੂਰਥਲਾ ਵਿੱਚ ਦਰਦਨਾਕ ਹਾਦਸਾ, ਚਾਚਾ-ਭਤੀਜਾ ਬਿਆਸ ‘ਚ ਡੁੱਬੇ

14 Apr, 2026 07:36 PM

ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਇੱਕ ਦਰਦਨਾਕ ਘਟਨਾ ਵਿੱਚ ਬਿਆਸ ਦਰਿਆ ਵਿੱਚ ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਗੁਰਦੇਵ ਸਿੰਘ ਦੇਬਾ ਅਤੇ ਰਮਨ ਸਿੰਘ ਵਜੋਂ ਹੋਈ ਹੈ, ਜੋ ਕਿ ਬੁਤਾਲਾ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਦੋਵੇਂ ਆਪਸ ਵਿੱਚ ਚਾਚਾ-ਭਤੀਜਾ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਟੀਮ ਅਤੇ ਸਥਾਨਕ ਗੋਤਾਖੋਰ ਮੌਕੇ ‘ਤੇ ਪਹੁੰਚੇ। ਲੰਬੇ ਖੋਜ ਅਭਿਆਨ ਤੋਂ ਬਾਅਦ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਰਾਮਦ ਕਰ ਲਿਆ ਗਿਆ। ਘਟਨਾ ਦੇ ਕਾਰਣਾਂ ਬਾਰੇ ਹੋਰ ਵੇਰਵੇ ਹਾਲੇ ਸਾਹਮਣੇ ਨਹੀਂ ਆਏ ਹਨ।

Posted By: Daily Suraj Bureau

Latest News