ਗਊ ਸੇਵਾ ਸਮਿਤੀ ਨੇ ਗਊ ਪੂਜਾ ਕਰਕੇ ਮਨਾਇਆ ਪੂਰਨਮਾਸ਼ੀ ਦਾ ਦਿਹਾੜਾ
( ਮੁਖ਼ਤਿਆਰ ਸਿੰਘ) ਗਊ ਸੇਵਾ ਸਮਿਤੀ ਅਮਲੋਹ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਸਮਿਤੀ ਦੇ ਸਰਪਰਸਤ ਪ੍ਰੇਮ ਚੰਦ ਸਰਮਾ ਦੀ ਅਗਵਾਈ ਹੇਠ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਵਿਚ ਗਊ ਪੂਜਾ ਕਰਕੇ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਰਧਾਲੂਆਂ ਨੇ ਵੀ ਸਿਰਕਤ ਕੀਤੀ। ਪੂਜਾ ਦੀ ਰਸਮ ਪੰਡਤ ਰੋਸਨ ਲਾਲ ਵਲੋਂ ਮੰਤਰਾਂ ਦੇ ਉਚਾਰਣ ਨਾਲ ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਅਤੇ ਬਾਕੀ ਸਰਧਾਲੂਆਂ ਤੋਂ ਕਰਵਾਈ। ਬਾਅਦ ਵਿਚ ਸਰਧਾਲੂਆਂ ਨੂੰ ਫ਼ਲ ਅਤੇ ਮਠਿਆਈ ਆਦਿ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਰਪਰਸਤ ਪ੍ਰੇਮ ਚੰਦ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸੰਜੀਵ ਧੀਰ, ਡਾ. ਅਮਰਜੀਤ ਸਿੰਘ ਅਨੇਤਾ, ਗਿਆਨ ਚੰਦ ਗਰਗ, ਸੁਰੇਸ ਕੁਮਾਰ ਲੁਟਾਵਾ, ਬਲਵੀਰ ਸਿੰਘ, ਦਿਨੇਸ਼ ਗੋਇਲ, ਸਰਬਜੀਤ ਕੌਰ ਅਤੇ ਸਿਮਰਨਜੀਤ ਕੌਰ ਆਦਿ ਹਾਜ਼ਰ ਸਨ। ਸਮਿਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਦਸਿਆ ਕਿ ਹਰ ਮਹੀਨੇ ਦੀ ਪੂਰਨਮਾਸੀ ਅਤੇ ਮੱਸਿਆ ਨੂੰ ਗਊਸ਼ਾਲਾ ਵਿਚ ਗਊ ਪੂਜਾ ਕਰਵਾ ਕੇ ਨਗਰ ਖੇੜੇ ਅਤੇ ਵਿਸਵ ਸ਼ਾਤੀ ਦੀ ਅਰਦਾਸ ਕੀਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਗਊ ਭਗਤ ਗਊ ਪੂਜਾ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਇਸ ਦਿਹਾੜੇ ਉਪਰ ਵੱਧ ਚੜ੍ਹ ਕੇ ਸਾਮਲ ਹੋਣ ਦੀ ਅਪੀਲ ਕੀਤੀ।
Posted By: Daily Suraj Bureau